ਮਜ਼ਦੂਰ ਆਗੂ ਵੱਲੋਂ ਆਪਣੀ ਰੋਜ਼ੀ ਰੋਟੀ ਤੇ ਆਜ਼ਾਦੀ ਲਈ ਜਥੇਬੰਦਕ ਤਾਕਤ ਬਣਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ ,13 ਫਰਵਰੀ 2026 : ਕੇਂਦਰ ਤੇ ਸੂਬਾ ਸਰਕਾਰਾਂ ਦੇ ਹਾਕਮ ਗਰੀਬਾਂ ਤੋਂ ਸਿੱਖਿਆ, ਰੁਜ਼ਗਾਰ ਖੋਹਣ ਦੀਆਂ ਨੀਤੀਆਂ ਬਣਾ ਰਹੇ ਹਨ ਇਸ ਲਈ ਮਜ਼ਦੂਰ ਆਪਣੀ ਰੋਜ਼ੀ ਰੋਟੀ ਤੇ ਆਜ਼ਾਦੀ ਦੀ ਰਾਖੀ ਲਈ ਜਥੇਬੰਦ ਤਾਕਤ ਉਸਾਰਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਟੀਚਰਜ਼ ਹੋਮ ਵਿਖੇ ਮਜ਼ਦੂਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਜ਼ਿਲ੍ਹਾ ਬਠਿੰਡਾ ਦੀ 13 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਖਾਲਸਾ, ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ ਨੂੰ ਚੁਣਿਆ ਗਿਆ। ਸੂਬਾ ਪ੍ਰਧਾਨ ਭਗਵੰਤ ਸਮਾਓਂ ਨੇ ਕਿਹਾ ਕਿ ਇੱਕ ਚੰਗੇ ਲੋਕ ਪੱਖੀ ਸਿਆਸੀ ਬਦਲਾਅ ਲਿਆਉਣ ਦੇ ਨਾਂ ਤੇ ਸੱਤਾ ਵਿੱਚ ਆਈ ਪੰਜਾਬ ਦੀ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਤੋਂ ਵੀ ਮਾੜੀਆਂ ਨੀਤੀਆਂ ਲਾਗੂ ਕੀਤੀਆਂ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਦਲਿਤਾਂ ਉਪਰ ਸੱਭ ਤੋਂ ਵੱਧ ਅੱਤਿਆਚਾਰ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਮੋਦੀ ਨੇ 2 ਰੁਪਏ ਵਾਲੀ ਕਣਕ ਅਤੇ ਮਨਰੇਗਾ ਰੁਜ਼ਗਾਰ ਬੰਦ ਕਰਕੇ ਗਰੀਬਾਂ ਨੂੰ ਭੁੱਖਮਰੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਂ ਵਿਕੂਗਾ ਨਾਂ ਵਿਕਨੇਦਿਓਗਾ ਦਾਂ ਨਾਹਰਾ ਦੇ ਵਾਲੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਤਹਿਤ ਦੇਸ਼ ਨੂੰ ਮੁੜ ਵਿਦੇਸ਼ੀ ਹੱਥਾਂ ਵਿੱਚ ਨੀਲਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਤੇ ਲੋਟੂ ਨੀਤੀਆਂ ਖ਼ਿਲਾਫ਼ ਪ੍ਰਚਾਰ ਕਰਕੇ ਸੱਤਾ ਵਿੱਚ ਆਏ ਭਗਵੰਤ ਮਾਨ ਨੇ ਇੱਕ ਕੰਮ ਵੀ ਦਲਿਤਾਂ ਦੇ ਹੱਕਾਂ ਵਿਚ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਨੂੰ ਬਚਾਉਣ ਲਈ, ਨਵੇਂ ਕਿਰਤ ਕਾਨੂੰਨਾਂ ਤੇ ਬਿਜਲੀ ਬਿੱਲ ਖ਼ਿਲਾਫ਼ ਸੂਬੇ ਭਰ ਵਿੱਚ ਮਜ਼ਦੂਰ ਅੰਦੋਲਨ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 1 ਮਾਰਚ ਨੂੰ ਭਦੌੜ ਦਾਣਾ ਮੰਡੀ ਵਿਖੇ ਸੂਬਾ ਪੱਧਰੀ ਸਾਂਝੀ ਮਜ਼ਦੂਰ ਲਾਲਕਾਰ ਰੈਲੀ ਵਿੱਚ ਜ਼ਿਲੇ ਵਿੱਚੋਂ ਹਜ਼ਾਰਾਂ ਮਨਰੇਗਾ ਰੁਜ਼ਗਾਰ ਸ਼ਾਮਲ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਖਾਲਸਾ, ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ,ਨੈਬ ਸਿੰਘ ਬਠਿੰਡਾ, ਮਿੱਠੂ ਸਿੰਘ ਚੌਕੇ, ਸਤਵੰਤ ਸਿੰਘ ਸੱਤਾ ਰਾਮਪੁਰਾ, ਨੇ ਵੀ ਸੰਬੋਧਨ ਕੀਤਾ।