ਸੇਂਟ ਕਬੀਰ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ..
ਪੰਜ ਪਿਆਰਿਆ ਦੇ ਰੂਪ ਵਿੱਚ ਸੱਜੇ ਸਕੂਲੀ ਵਿਦਿਆਰਥੀ...
ਰੋਹਿਤ ਗੁਪਤਾ
ਗੁਰਦਾਸਪੁਰ 5 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- ਗੁਰਦਾਸਪੁਰ ਵਿੱਚ ਸਿੱਖ ਧਰਮ ਦੇ ਮੋਢੀ, ਸ਼ਾਂਤੀ ਦੇ ਮਸੀਹਾ ਤੇ ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਐੱਸ.ਬੀ. ਨਾਯਰ ਜੀ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੁਆਤ 7ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕਰਦਿਆਂ ਕੀਤੀ ਗਈ, ਇਸ ਉਪਰੰਤ ਜਸ਼ਨਦੀਪ ਕੌਰ (11 ਵੀਂ) ਅਤੇ ਅਵੰਤਿਕਾ (9ਵੀਂ) ਨੇ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਸਨਮੁੱਖ ਰੱਖੀਆਂ। ਇਸ ਦੇ ਨਾਲ ਹੀ ਐੱਲ.ਕੇ ਜੀ. ਦੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕਰਦਿਆਂ ਸਾਰਿਆਂ ਨੂੰ ਨਾਮ ਜੱਪਣ ਦੀ ਪ੍ਰੇਰਣਾ ਦਿੱਤੀ।ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਸਕੂਲੀ ਵਿਦਿਆਰਥੀ ਪ੍ਰਭਾਤ ਫੇਰੀ ਲਈ ਪੰਜ ਪਿਆਰੇ ਦੇ ਰੂਪ ਵਿੱਚ ਸੱਜੇ ਤੇ ਸਕੂਲ ਦੇ ਚਾਰਾਂ ਬਲਾਕਾਂ ਦੇ ਦੁਆਲੇ ਘੁੰਮਦੇ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ ਗਿਆ। ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸੰਬੰਧਤ ਮਧੁਰ ਧਾਰਨਾਵਾਂ ਤੇ ਗਾਉਂਦਿਆ ਹੋਇਆਂ ਪ੍ਰਭਾਤ ਫੇਰੀ ਨੂੰ ਸਫ਼ਲ ਬਣਾਇਆ। ਇਸ ਦੌਰਾਨ ਬਲਾਕ 'ਏ' ਦੇ ਅਧਿਆਪਕਾ ਮੈਡਮ ਜਸਵੀਰ ਕੌਰ ,ਪਵਨਦੀਪ ਕੌਰ, ਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਦੁਆਰਾ ਵੀ ਨਾਮ ਜਪੋ, ਵੰਡ ਛੱਕੋ ਤੇ ਕਿਰਤ ਕਰੋ ਦੇ ਸਿਧਾਤਾਂ ਦੀ ਸਿੱਖਿਆ ਦਿੰਦੇ ਹੋਇਆ ਸ਼ਬਦ ਦੀ ਪੇਸ਼ਕਾਰੀ ਕੀਤੀ ਗਈ। ਸਕੂਲੀ ਵਿਦਿਆਰਥੀਆਂ ਤੇ ਪੰਜਾਬੀ ਵਿਭਾਗ ਦੀ ਅਧਿਆਪਕ ਮੈਡਮ ਜਸਵੀਰ ਕੌਰ, ਰਵਿੰਦਰ ਕੌਰ ਤੇ ਦੀਦਾਰ ਸਿੰਘ ਦੁਆਰਾ ਆਨੰਦ ਸਾਹਿਬ ਦਾ ਪਾਠ ਕੀਤਾ,ਉਪਰੰਤ ਅਰਦਾਸ ਕਰਕੇ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਪੂਰੇ ਸਕੂਲ ਨੂੰ ਹੱਥ ਨਾਲ ਬਣਾਈਆਂ ਹੋਈਆਂ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ। ਸਕੂਲ ਹਾਊਸ ਬੋਰਡਾਂ ਉਪਰ ਗੁਰਬਾਣੀ ਦੀਆਂ ਪੰਕਤੀਆਂ ਅਤੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਸੁੰਦਰ ਲਿਖਤ ਵਿੱਚ ਲਿਖੀਆ ਗਈਆਂ ।
ਪ੍ਰੋਗਰਾਮ ਦੇ ਅੰਤਮ ਪੜਾਅ ਦੌਰਾਨ ਸਕੂਲ ਪ੍ਰਿੰਸੀਪਲ ਜੀ ਤੇ ਮੈੱਨਜਮੈਂਟ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਨੇ ਸਮੁੱਚੇ ਸਕੂਲ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਵਾਨਾ ਦਿੱਤੀਆ ਤੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਆਪਣੇ- ਆਪਣੇ ਧਰਮ ਵਿੱਚ ਪਰਿਪੱਕ ਰਹਿ ਕੇ ਸੁਚੱਜਾ ਤੇ ਰਹਿਤਮਈ ਜੀਵਨ ਬਤੀਤ ਕਰਨ ਦਾ ਸੰਦੇਸ਼ ਕਰਨ ਦਾ ਸੰਦੇਸ਼ ਵੀ ਦਿੱਤਾ।