ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸਰਕਲ ਕਮੇਟੀ ਦੀ ਚੋਣ ਲਈ ਇਜਲਾਸ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ ,17 ਅਕਤੂਬਰ 2025 : ਟੈਕਨੀਕਲ ਸਰਵਿਸਜ ਯੂਨੀਅਨ (ਰਜਿ 49) ਸੂਬਾ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਕੀਤੇ ਇਜਲਾਸ ਦੌਰਾਨ ਨਵੀਂ ਸਰਕਲ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਚੋਣ ਕਮੇਟੀ ਅਬਜਰਬਰ ਸੂਬਾ ਕਮੇਟੀ ਮੈਂਬਰ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ,ਮੀਤ ਪ੍ਰਧਾਨ ਬਲਜਿੰਦਰ ਸ਼ਰਮਾ,ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ,ਜੋਨ ਪ੍ਰਧਾਨ ਕੁਲਵੀਰ ਸਿੰਘ, ਸਕੱਤਰ ਨਛੱਤਰ ਸਿੰਘ,ਸਾਬਕਾ ਸਰਕਲ ਪ੍ਰਧਾਨ ਬਲਜਿੰਦਰ ਸ਼ਰਮਾ ਸੇਖੂ,ਲੋਕ ਸੰਗਰਾਮ ਦੇ ਆਗੂ ਸੁਖਮੰਦਰ ਸਿੰਘ, ਵੱਖ ਵੱਖ ਸਬ ਡਵੀਜ਼ਨਾਂ, ਡਵੀਜ਼ਨਾਂ ਦੇ ਡੈਲੀਗੇਟ, ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ।
ਸਰਕਲ ਸਕੱਤਰ ਅਤੇ ਖਜ਼ਾਨਚੀ ਨੇ ਪਿਛਲੇ ਸੈਸ਼ਨ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਨਵੀਂ ਸਰਕਲ ਕਮੇਟੀ ਦੇ ਆਗੂ ਪ੍ਰਧਾਨ ਸਰਵ ਸ੍ਰੀ ਹਰਜਿੰਦਰ ਸਿੰਘ ਨਥਾਣਾ, ਸਕੱਤਰ ਬੇਅੰਤ ਸਿੰਘ ਤਲਵੰਡੀ ਸਾਬੋ,ਮੀਤ ਪ੍ਰਧਾਨ ਅੰਗਰੇਜ਼ ਸਿੰਘ ਲਹਿਰਾ ਧੂਰਕੋਟ ਮੀਤ ਸਕੱਤਰ ਗੁਰਮੀਤ ਸਿੰਘ, ਭੀਮ ਸੈਨ ਨੂੰ (ਚੌਥੀ ਵਾਰ) ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ। ਚੁਣੀ ਗਈ ਕਮੇਟੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਚੁਣੇ ਹੋਏ ਆਗੂਆਂ ਨੇ ਚੋਣ ਕਮੇਟੀ ਅਤੇ ਸਮੂਹ ਵਰਕਰਾਂ ਨੂੰ ਜਥੇਬੰਦੀ ਅਤੇ ਮੁਲਾਜ਼ਮਾਂ ਦੇ ਹਿਤਾਂ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਾਬਕਾ ਸਰਕਲ ਪ੍ਰਧਾਨ ਬਲਜੀਤ ਸਿੰਘ ਭਗਤਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ।