ਤੁਸੀਂ ਰਲ ਮਿਲ ਕੇ ਸ਼ਹਿਰ ਦਾ ਵਿਕਾਸ ਕਰੋ ਮੇਰੇ ਨਾਮ ਦਾ ਤਾਂ ਭਾਵੇਂ ਪੱਥਰ ਵੀ ਨਾ ਲਾਓ - ਮਾਣੂਕੇ
ਦੀਪਕ ਜੈਨ
ਜਗਰਾਉਂ, 29 ਜੁਲਾਈ 2025 - ਕੂੜੇ ਅਤੇ ਸ਼ਹਿਰ ਦੇ ਵਿਕਾਸ ਦੇ ਮੁੱਦੇ ਤੇ ਰੱਖੀ ਬੈਠਕ ਦੌਰਾਨ ਜਦੋਂ ਦੋਹਾਂ ਧੜਿਆਂ ਦੇ ਕੌਂਸਲਰ ਇੱਕ ਦੂਜੇ ਦੇ ਧੜੇ ਤੇ ਸ਼ਹਿਰ ਦੇ ਵਿਕਾਸ ਕਾਰਜ ਹੋਣ ਚ ਅੜੀਕਾ ਪਾਉਣ ਦੀ ਦੁਹਾਈ ਦੇ ਰਹੇ ਸੀ ਤਾਂ ਬੈਠ ਵਿੱਚ ਮੌਜੂਦ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਹਨਾਂ ਨੇ ਦੂਜੀ ਵਾਰ ਵਿਧਾਇਕ ਬਣਨ ਤੇ ਪਹਿਲੇ ਦਿਨ ਹੀ ਇਹ ਸਪੱਸ਼ਟ ਕਹਿ ਦਿੱਤਾ ਸੀ ਕਿ ਨਗਰ ਕੌਂਸਲ ਵਿੱਚ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਖਲ ਨਹੀਂ ਦੇਣਗੇ।
ਨਗਰ ਕੌਂਸਲ ਦੇ ਪ੍ਰਧਾਨ,ਈਓ ਅਤੇ ਕੌਂਸਲਰ ਆਪਸ ਵਿੱਚ ਰਲ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਦੋਹਾਂ ਧੜਿਆਂ ਦੇ ਕੌਂਸਲਰਾਂ ਨੂੰ ਇਹ ਸੁਝਾਅ ਵੀ ਦਿੱਤਾ ਸੀ ਜੇ ਤੁਹਾਡੀ ਆਪਸ ਵਿੱਚ ਨਹੀਂ ਬਣਦੀ ਤਾਂ ਤੁਸੀਂ ਦੋਹਾਂ ਧੜਿਆਂ ਦੇ ਤਿੰਨ ਤਿੰਨ ਬੰਦਿਆਂ ਦੀ ਇੱਕ ਕਮੇਟੀ ਬਣਾ ਲਓ ਤੇ ਆਪਸੀ ਧੜੇਬੰਦੀ ਨੂੰ ਖਤਮ ਕਰਦੇ ਹੋਏ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰੋ ਮੈਨੂੰ ਤਾਂ ਆਪਣੇ ਸ਼ਹਿਰ ਦਾ ਵਿਕਾਸ ਹੋਣ ਤਾਂਈ ਮਤਲਬ ਹੈ ਮੇਰੇ ਨਾਂ ਦਾ ਤਾਂ ਚਾਹੇ ਤੁਸੀਂ ਕੋਈ ਪੱਥਰ ਵੀ ਨਾ ਲਾਓ।
ਬੈਠਕ ਦੌਰਾਨ ਹੀ ਵਿਧਾਇਕ ਨੇ ਨਗਰ ਕੌਂਸਲ ਦੀਆਂ ਥਾਵਾਂ ਉੱਤੇ ਕਈ ਦਰਸ਼ਕਾਂ ਤੋਂ ਹੋਏ ਨਾਜਾਇਜ਼ ਕਬਜ਼ਿਆਂ ਦਾ ਵੀ ਜ਼ਿਕਰ ਕੀਤਾ ਅਤੇ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਛੁੜਾਉਣ ਦੇ ਲਈ ਕੀਤੀ ਗਈ ਢਿੱਲੀ ਪੈਰਵੀ ਤੇ ਅਫਸੋਸ ਜਤਾਇਆ। ਵਿਧਾਇਕਾਂ ਨੇ ਕਿਹਾ ਕਿ ਹਜੇ ਵੀ ਕੁਛ ਨਹੀਂ ਵਿਗੜਿਆ ਅਤੇ ਕਾਫੀ ਸਮਾਂ ਪਿਆ ਹੈ। ਸ਼ਹਿਰ ਦੇ ਵਿਕਾਸ ਦੇ ਲਈ ਨਗਰ ਕੌਂਸਲ ਕੋਲ ਪੈਸੇ ਦੀ ਵੀ ਕੋਈ ਕਮੀ ਨਹੀਂ ਹੈ ਜੇਕਰ ਹੁਣ ਵੀ ਸਾਰੇ ਕੌਂਸਲਰ ਆਪਸੀ ਮਤਭੇਦ ਭੁਲਾ ਕੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣ ਤਾਂ ਸ਼ਹਿਰ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਬੜੀ ਆਸਾਨੀ ਨਾਲ ਰਲ ਮਿਲ ਕੇ ਕੀਤਾ ਜਾ ਸਕਦਾ ਹੈ।