ਗੱਡੀ ਵਿੱਚ ਕਰੂਰਤਾ ਪੂਰਨ ਲੱਦੀਆਂ ਜਾ ਰਹੀਆਂ ਨੌ ਗਊਆਂ ਤੇ ਦੋ ਬੱਛਿਆਂ ਸਮੇਤ ਪੰਜ
ਰੋਹਿਤ ਗੁਪਤਾ
ਗੁਰਦਾਸਪੁਰ 1 ਜੂਨ 2025 ਗ੍ਰਿਫਤਾਰ - ਥਾਣਾ ਦੀਨਾ ਨਗਰ ਦੀ ਪੁਲਿਸ ਨੇ ਇੱਕ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਆਪਣੀ ਗੋਕਸ਼ੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਵਿੱਚ ਪੰਜ ਲੋਕ ਨਾਮਜ਼ਦ ਕੀਤੇ ਗਏ ਸਨ ਜਦਕਿ ਬਾਅਦ ਵਿੱਚ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇੱਕ ਹੋਰ ਸੋਸ਼ਲ ਮੀਡੀਆ ਕਰਮਚਾਰੀ ਜੋ ਆਪਣੇ ਅਸਰ ਰਸੂਖ ਦੇ ਸਹਾਰੇ ਇਹਨਾਂ ਨੂੰ ਗਊਆਂ ਦੂਸਰੇ ਰਾਜ ਵਿੱਚ ਭੇਜਣ ਵਿੱਚ ਮਦਦ ਕਰਦਾ ਹੈ ਅਤੇ ਉਸ ਨੂੰ ਇਸ ਗਿਰੋਹ ਵੱਲੋਂ ਲੱਖਾਂ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਹੈ ਨੂੰ ਵੀ ਨਾਮਜਦ ਕੀਤਾ ਗਿਆ। ਮਾਮਲੇ ਵਿੱਚ ਸੋਸ਼ਲ ਮੀਡੀਆ ਕਰਮਚਾਰੀ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦਕਿ ਇੱਕ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।
ਐਸਐਚ ਓ ਦੀਨਾ ਨਗਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੰਤਾ ਮਸੀਹ ਪੁੱਤਰ ਕਰਤਾਰ ਮਸੀਹ ਅਤੇ ਸੰਤੋਸ ਕੁਮਾਰੀ ਪਤਨੀ ਸੱਤਾ ਮਸੀਹ ਵਾਸੀਆਂਨ ਲੋਹਗੜ ਜੋ ਡੰਗਰਾਂ ਦਾ ਕੰਮ ਕਰਦੇ ਹਨ ਤੇ ਇੰਨਾਂ ਦੇ ਘਰ ਇੱਕ ਟਰੱਕ ਨੰਬਰੀ ਜੇਕੇ 18.ਐਸ ਐਚ.2453 ਖੜਾ ਹੈ, ਜਿਸ ਉਪਰ ਸਾਰੇ ਦੋਸੀ ਗਾਵਾਂ ਲੱਦ ਰਹੇ ਹਨ।ਇਸ ਬਾਰੇ ਇੱਤਲਾਹ ਮਿਲਣ ਤੇ ਤਫਤੀਸੀ ਅਫਸਰ ਅਸ਼ਵਨੀ ਕੁਮਾਰ ਨੇ ਦੋਸੀ ਸੱਤਾ ਮਸੀਹ ਦੇ ਘਰ ਰੇਡ ਕੀਤਾ ਜਿਥੇ ਇੱਕ ਟ੍ਰਕ ਘਰ ਦੇ ਅੰਦਰ ਖੜਾ ਸੀ ਟਰੱਕ ਦੇ ਉਪਰ ਤਰਪਾਲ ਪਾਈ ਹੋਈ ਸੀ ਅਤੇ ਜਿਸ ਵਿੱਚ 09 ਗਊਆਂ ਅਤੇ 02 ਵੱਛਿਆ ਨੂੰ ਨੂੰ ਸਮਰੱਥਾ ਤੋਂ ਵੱਧ ਠੁੱਸ ਕੇ ਰੱਸਿਆ ਨਾਲ ਬੜੀ ਕਰੁੂੜਤਾ ਨਾਲ ਇੱਕ ਦੂਜੇ ਨਾਲ ਬੰਨ ਲੱਦਿਆ ਹੋਇਆ ਸੀ।
ਮੌਕੇ ਤੋਂ.ਸੰਤੋਸ ਕੁਮਾਰੀ ਪਤਨੀ ਸੱਤਾ ਮਸੀਹ, ਅਸੀਸ ਪੁੱਤਰ ਸੱਤਾ ਮਸੀਹ ਵਾਸੀਆਂਨ ਲੋਹਗੜ ,ਮੁਖਤਿਆਰ ਅਲੀ ਪੱਤਰ ਸੇੈਫ ਅਲੀ ਵਾਸੀ ਸੁਖਲ ਥਾਣਾ ਹੀਰਾ ਨਗਰ ਜੰਮੂ, ਰੋਸਨਦੀਨ ਪੁੱਤਰ ਸਾਬਦੀਨ ਵਾਸੀ ਹੀਰਾ ਨਗਰ ਜੰਮੂ ਨੂੰ ਗਿਰਫਤਾਰ ਕਰ ਲਿਆ ਗਿਆ ਜਦਕਿ ਸੱਤਾ ਮਸੀਦ ਹੋਣ ਵਿੱਚ ਕਾਮਯਾਬ ਹੋ ਗਿਆ ।
ਉਥੇ ਹੀ ਮਾਮਲੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਰਜੇਸ਼ ਨਾਮਕ ਇੱਕ ਨੌਜਵਾਨ ਵੀ ਇਹਨਾਂ ਨੂੰ ਗਊਆਂ ਬਾਹਰ ਦੂਸਰੇ ਰਾਜ ਵਿੱਚ ਭੇਜਣ ਵਿੱਚ ਮਦਦ ਕਰਦਾ ਹੈ। ਉਸ ਨੂੰ ਵੀ ਇਹ ਮਾਮਲੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।