ਪਿੰਡ ਅਖਾੜਾ ਤੋਂ ਦੋ ਹਜਾਰ ਲੋਕ ਪੁਲਸ ਜ਼ਬਰ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ
ਜਗਰਾਓਂ, 1 ਜੂਨ, 2025: ਨਵੀ ਦਾਣਾ ਮੰਡੀ ਜਗਰਾਓਂ ਵਿਖੇ ਪੁਲਸ ਜਬਰ ਖਿਲਾਫ ਹੋ ਰਹੀ ਰੈਲੀ 'ਚ ਅਖਾੜਾ ਪਿੰਡ ਤੋ ਦੋ ਹਜਾਰ ਮਰਦ ਔਰਤਾਂ ਦਰਜਨਾਂ ਵੱਖ ਵੱਖ ਸਾਧਨਾਂ ਰਾਹੀ ਕਾਫਲੇ ਦੇ ਰੂਪ 'ਚ ਸ਼ਾਮਲ ਹੋਣਗੇ। ਇਸ ਗੱਲ ਦਾ ਐਲਾਨ ਅੱਜ ਇੱਥੇ ਬਾਇਓ ਗੈਸ ਪਲਾਂਟ ਸਾਹਮਣੇ ਚੱਲ ਰਹੇ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਪੇਸ਼ ਕੀਤੇ। ਉਨਾਂ ਕਿਹਾ ਕਿ ਬੀਤੀ 26 ਅਪ੍ਰੈਲ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਵਿਦੇਸ਼ੀ ਦੁਸ਼ਮਣਾ ਵਾਂਗ ਸੰਘਰਸ ਮੋਰਚੇ ਤੇ ਸੈਂਕੜਿਆ ਦੀ ਗਿਣਤੀ 'ਚ ਪੰਜਾਬ ਪੁਲਸ ਵਲੋ ਬੋਲੇ ਧਾਵੇ ਤੇ ਕੀਤੀ ਭੰਨ ਤੋੜ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋ ਰਹੀ ਇਹ ਵਿਸ਼ਾਲ ਰੈਲੀ ਸੰਘਰਸਸ਼ੀਲ ਲੋਕਾਂ ਤੋ ਜਾਬਰ ਹੱਥ ਪਰੇ ਰੱਖਣ ਦੀ ਵੰਗਾਰ ਸਾਬਤ ਹੋਵੇਗੀ।
ਇਸ ਸਮੇ ਅਪਣੇ ਸੰਬੋਧਨ 'ਚ ਜਗਤਾਰ ਸਿੰਘ ਦੇਹੜਕਾ ਜਿਲਾ ਪ੍ਰਧਾਨ ਦੱਸਿਆ ਕਿ ਪਿੰਡ ਵਾਸੀਆਂ ਵਲੋ ਅੱਤ ਦੀ ਗਰਮੀ ਚ ਸ਼ਾਂਤਮਈ ਧਰਨੇ ਤੇ ਬੈਠਣ ਲਈ ਪਹਿਲੀ ਥਾਂ ਤੋ ਪਿੱਛੇ ਹੱਟ ਕੇ ਉਸਾਰੇ ਜਾ ਰਹੇ ਸ਼ੈਡ ਬਾਰੇ ਪੁਲਸ ਅਧਿਕਾਰੀਆ ਨੂੰ ਕੋਈ ਇਤਰਾਜ ਨਹੀ ਹੋਣਾ ਚਾਹੀਦਾ। ਅਮਨਪੁਰਵਕ ਚੱਲ ਰਹੇ ਦਿਨ ਰਾਤ ਦੇ ਧਰਨੇ ਚ ਕਿਸੇ ਵੀ ਕਿਸਮ ਦੀ ਅੜਚਣ ਪਿੰਡ ਵਸੀ ਬਰਦਾਸ਼ਤ ਨਹੀ ਕਰਨਗੇ। ਉਨਾਂ ਕਿਹਾ ਕਿ ਜਨਤਕ ਸਿਹਤ ਤੇ ਵਾਤਾਵਰਣ ਲਈ ਪ੍ਰਦੁਸ਼ਣ ਅਤੇ ਬੀਮਾਰੀਆਂ ਦਾ ਘਰ ਇਹ ਕੈਂਸਰ ਗੈਸ ਫੈਕਟਰੀਆ ਪੱਕੇ ਤੋਰ ਤੇ ਬੰਦ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਸ ਸਮੇ ਅਪਣੇ ਸੰਬੋਧਨ ਚ ਇਨਕਲਾਬੀ ਕੇਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ , ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਪੰਜਾਬ ਨੂੰ ਪੁਲਸ ਰਾਜ ਬਣਾ ਕੇ, ਸੰਘਰਸ਼ਸੀਲ ਲੋਕਾਂ ਨੂੰ ਜੇਲਾਂ ਚ ਡੱਕ ਕੇ ਭਗਵੰਤ ਮਾਨ ਸਰਕਾਰ ਜਿੱਧਰ ਤੁਰ ਪਈ ਹੈ ਦਿੱਲੀ ਤੋ ਬਾਦ ਹੁਣ ਪੰਜਾਬ ਚ ਵੀ ਉਸ ਦੀ ਸਫ ਵਲੇਟੀ ਜਾਣੀ ਹੈ। ਉਨਾਂ ਦੱਸਿਆ ਕਿ ਸੰਗਰੂਰ ਚ ਬੇਗਮਪੁਰਾ ਵਸਾਉਣ ਜਾ ਰਹੇ ਮਜਦੂਰਾਂ ਨੂੰ ਜੇਲਾਂ ਚ ਸੁੱਟਣ ਖਿਲਾਫ ਦੋ ਜੂਨ ਨੂੰ ਪੰਜਾਬ ਭਰ 'ਚ ਦਿੱਤੇ ਜਾ ਰਹੇ ਧਰਨਿਆਂ ਦੇ ਦਬਾਅ ਚ ਪੰਜਾਬ ਸਰਕਾਰ ਵਲੋ ਮਜਦੂਰ ਜਥੇਬੰਦੀਆ ਨੂੰ ਮੀਟਿੰਗ ਦੇ ਕੇ ਸਾਰੇ ਮਜਦੂਰ ਰਿਹਾ ਕਰਨੇ ਪਏ ਹਨ। ਇਸ ਸਮੇ ਅਪਣੇ ਸੰਬੋਧਨ ਚ ਸੁਖਜੀਤ ਸਿੰਘ ਨੇ ਕਿਹਾ ਕਿ ਅਖਾੜਾ ਪਿੰਡ ਹਰ ਹਾਲਤ ਇਹ ਕੈਂਸਰ ਗੈਸ ਫੈਕਟਰੀ ਬੰਦ ਕਰਵਾ ਕੇ ਹੀ ਰਹੇਗਾ। ਇਸ ਸਮੇ ਬਠਿੰਡਾ ਚ ਪਿਛਲੇ ਦਿਨੀ ਪੁਲਸ ਜਬਰ ਨਾਲ ਮਾਰ ਗਏ ਨਰਿੰਦਰਦੀਪ ਸਿੰਘ ਦੇ ਕਾਤਲ ਪੁਲਸ ਇੰਸਪੈਕਟਰ ਖਿਲਾਫ ਕਤਲ ਦਾ ਮੁੱਕਦਮਾ ਦਰਜ ਕਰਕੇ ਨੋਕਰੀ ਤੋ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਇਸ ਸਮੇ ਸੁਖਦੇਵ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ ਨੰਨੂ, ਸਰਪੰਚ ਜਸਵੀਰ ਸਿੰਘ, ਸਵਰਨ ਸਿੰਘ, ਜਗਦੇਵ ਸਿੰਘ ਆਦਿ ਹਾਜਰ ਸਨ।