ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 9 ਮਈ 2025 - ਲੁਧਿਆਣਾ ਪੁਲਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾ ਤੇ ਨਿਗਰਾਨੀ ਤਹਿਤ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 08-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਵਾਲੀ ਇਕ ਵਿਅਕਤੀ ਨੂੰ ਕਾਬੂ ਕੀਤਾ। ਮਿਤੀ 08-05-2025 ਨੂੰ ASI ਪਰਮਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਨਾਕਾਬੰਦੀ ਗਸ਼ਤ ਗਲੀ ਨੰ. 03, ਮੁਹੱਲਾ ਗੁਰੂ ਅਮਰਦਾਸ ਨਗਰ, ਥਾਣਾ ਸਦਰ ਲੁਧਿਆਣਾ ਤੋ ਦੋਸ਼ੀ ਸੂਰਜ ਪੁੱਤਰ ਸਤੀਸ਼ ਕੁਮਾਰ ਵਾਸੀ J-Block ਬੀ.ਆਰ.ਐਸ. ਨਗਰ, ਥਾਣਾ ਸਰਾਭਾ ਨਗਰ, ਲੁਧਿਆਣਾ ਨੂੰ ਮੋਟਰਸਾਈਕਲ ਪਲੈਟੀਨਾ PB 10-GL 3820 ਦੇ ਸਮੇਤ ਕਾਬੂ ਕਰ ਕੇ ਜ਼ਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸ ਦੇ ਕਬਜੇ ਵਿੱਚੋਂ 120 ਗਰਾਮ ਹੈਰੋਇਨ, 20 ਖ਼ਾਲੀ ਜ਼ਿਪ ਲਾਕ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੌਨਿਕ ਕੰਡਾ ਬਰਾਮਦ ਕੀਤਾ। ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰ. 91 ਮਿਤੀ 08.05.2025 ਜੁਰਮ 21B-61-85 NDPS Act ਥਾਣਾ ਸਦਰ, ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।