SSP ਮੋਹਾਲੀ ਵੱਲੋਂ ਕੀਤੀ ਮੀਂਟਿੰਗ ਦਾ ਦ੍ਰਿਸ਼
ਮੋਹਾਲੀ 3 ਮਈ 2025 : ਐਸ.ਐਸ.ਪੀ. ਮੋਹਾਲੀ ਦੀਪਕ ਪਾਰਿਕ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਲ ਅਫਸਰਾਂ, ਮੁੱਖ ਅਫਸਰਾਂ ਦੀ ਕਰਾਈਮ ਮੀਟਿੰਗ ਕੀਤੀ ਗਈ , ਮੀਟਿੰਗ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਅਤੇ ਆਮ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣ 'ਤੇ ਜ਼ੋਰ ਦਿੱਤਾ ਗਿਆ , ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਵਿੱਚ ਪਬਲਿਕ ਦੀ ਭਾਗੀਦਾਰੀ ਵਧਾਉਣ ਲਈ 'ਸੇਫ ਪੰਜਾਬ ਹੈਲਪਲਾਈਨ' ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ, ਤਾਂ ਜੋ ਲੋਕ ਬੇਝਿਜਕ ਹੋ ਕੇ ਨਸ਼ਾ ਤਸਕਰਾਂ ਦੀ ਜਾਣਕਾਰੀ ਹੈਲਪਲਾਈਨ 'ਤੇ ਦੇ ਸਕਣ ਅਤੇ ਪੀਸੀਆਰ ਨੂੰ 24 ਘੰਟੇ ਗਸ਼ਤ ਕਰਨ ਲਈ ਹਦਾਇਤ ਕੀਤੀ ਗਈ ਤਾਂ ਜੋ ਪਬਲਿਕ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ