ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਜਿਹਾ ਦਾਗ ਨਹੀਂ ਹੋਣਾ ਚਾਹੀਦਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
- ਮੁੱਖ ਮੰਤਰੀ ਨਸ਼ੇ ਵਿਰੁਧ ਚੰਡੀਗੜ੍ਹ ਵਿੱਚ ਕੱਡੇ ਗਏ ਪੈਦਲ ਮਾਰਚ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ, 3 ਮਈ 2025 - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦੇ ਵਿਜਨ ਵਿੱਚ ਨੌਜੁਆਨਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਦੇ ਲਈ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਹੋਵੇਗਾ। ਨੌਜੁਆਨਾਂ ਦਾ ਸ਼ਰੀਰ ਤੰਦਰੁਸਤ ਹੋਵੇਗਾ ਤਾਂ ਹੀ ਉਹ ਪੂਰੀ ਊਰਜਾ ਨਾਲ ਵਿਕਸਿਤ ਭਾਰਤ ਬਣਾਏ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦੇ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਪੂਰੇ ਦੇਸ਼ ਵਿੱਚ ਨਸ਼ੇ ਵਿਰੁਧ ਅਭਿਆਨ ਚਲਾਏ ਜਾ ਰਹੇ ਹਨ। ਇਸ ਲੜੀ ਵਿੱਚ ਅੱਜ ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਵਿਰੁਧ ਪੈਦਲ ਮਾਰਚ ਕੱਡੇ ਜਾਣ ਦਾ ਪੋ੍ਰਗਰਾਮ ਆਯੋਜਿਤ ਕੀਤਾ ਗਿਆ,ਜਿਸ ਵਿੱਚ ਟ੍ਰਾਈ ਸਿਟੀ ਦੇ ਨੌਜੁਆਨਾਂ ਅਤੇ ਉਨ੍ਹਾਂ ਦੇ ਮਾਂ-ਪਿਓ ਨੇ ਵੱਧ ਚੜ ਕੇ ਹਿੱਸਾ ਲਿਆ ਹੈ, ਜੋ ਇਹ ਸੰਦੇਸ਼ ਦਿੰਦਾ ਹੈ ਕਿ ਜਦੋਂ ਇੱਕ ਬਾਰ ਕੁੱਝ ਕਰਨ ਦੀ ਠਾਲ ਲੈਂਦੇ ਹਨ ਤਾਂ ਉਹ ਉਸ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜੁਆਨਾਂ ਦਾ ਜੋਸ਼ ਇਸ ਗੱਲ ਨੂੰ ਦਰਸ਼ਾਉਂਦਾ ਹੈ ਕਿ ਉਹ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਖੜੇ ਹਨ। ਇਸ ਪੈਦਲ ਯਾਤਰਾ ਦਾ ਸੰਦੇਸ਼ ਹੈ ਕਿ ਹਰ ਘਰ ਅਤੇ ਹਰ ਵਿਅਕਤੀ ਨਾਲ ਨਸ਼ਾ ਖਤਮ ਹੋਵੇ। ਉਨ੍ਹਾਂ ਨੇ ਕਿਹਾ ਕਿ ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਜਿਹਾ ਦਾਗ ਨਹੀਂ ਹੋਣਾ ਚਾਹੀਦਾ। ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਸਰਕਾਰ ਨੇ ਨਸ਼ੇ ਵਿਰੁਧ ਜਨ ਜਾਗਰਣ ਅਭਿਆਨ ਚਲਾਇਆ ਹੋਇਆ ਹੈ, ਜਿਸ ਦਾ ਲੋਕਾਂ ਨੂੰ ਖੂਬ ਸਮਰਥਨ ਮਿਲ ਰਿਹਾ ਹੈ। ਨਸ਼ੇ ਵਿੱਚ ਕਾਰੋਬਾਰਿਆਂ ਵਿਰੁਧ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ 'ਤੇ ਕੜੀ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਨਸ਼ੇ ਵਿਰੁਧ ਇਸ ਅਭਿਆਨ ਨੂੰ ਹੋਰ ਮਜਬੂਤ ਬਨਾਉਣ ਲਈ ਯੋਗਦਾਨ ਦੇਣ।
ਉਨ੍ਹਾਂ ਨੇ ਕਿਹਾ ਕਿ ਨਸ਼ੇ ਵਿਰੁਧ ਅਭਿਆਨ ਸਿਰਫ ਇੱਕ ਪੋ੍ਰਗਰਾਮ ਨਹੀਂ ਹੈ, ਸਗੋਂ ਇੱਕ ਸਾਮੂਹਿਕ ਸੰਕਲਪ ਹੈ, ਜੋ ਸਾਡੇ ਸਮਾਜ ਨੂੰ ਨਸ਼ੇ ਦੀ ਬੁਰਾਇਆਂ ਨੂੰ ਮੁਕਤ ਕਰਨ ਦਾ, ਸਾਡੀ ਨੌਜੁਆਨ ਪੀਢੀ ਨੂੰ ਉੱਜਵੱਲ ਭਵਿੱਖ ਦੇਣ ਦਾ ਅਤੇ ਆਪਣੇ ਦੇਸ਼ ਨੂੰ ਸਿਹਤ ਅਤੇ ਵਿਕਸਿਤ ਬਨਾਉਣ ਦਾ ਹੈ।
ਨਸ਼ੇ ਵਿਰੁਧ ਪੈਦਲ ਮਾਰਚ ਵਿੱਚ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰਿਆ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਮੇਤ ਕਈ ਰਾਜਨੇਤਾਵਾਂ ਨੇ ਭਾਗ ਲਿਆ।