ਇੱਕ ਮਹਿਲਾਂ ਪੁਲਿਸ ਮੁਲਾਜ਼ਮ SSP ਡਾ ਪ੍ਰਿਗਿਆ ਜੈਨ ਦੇ ਗਲ ਲੱਗ ਰੋਂਦੇ ਹੋਏ
ਦੀਦਾਰ ਗੁਰਨਾ
ਫਰੀਦਕੋਟ 8 ਜੂਨ 2026 : ਪੰਜਾਬ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ ਜਾਰੀ ਤਬਾਦਲਾ ਹੁਕਮਾਂ ਤਹਿਤ ਫਰੀਦਕੋਟ ਦੀ ਐੱਸ.ਐੱਸ.ਪੀ. ਪ੍ਰਗਿਆ ਜੈਨ ਦੀ ਬਦਲੀ ਹੋਣ ਉਪਰੰਤ ਜ਼ਿਲ੍ਹਾ ਪੁਲਿਸ ਲਾਈਨ ਵਿੱਚ ਵਿਦਾਇਗੀ ਸਮਾਰੋਹ ਕੀਤਾ ਗਿਆ , ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਪਿਆਰੀ ਅਧਿਕਾਰੀ ਨੂੰ ਭਾਵੁਕ ਮਾਹੌਲ ਵਿੱਚ ਵਿਦਾਈ ਦਿੱਤੀ , ਵਿਦਾਇਗੀ ਸਮਾਰੋਹ ਦੌਰਾਨ ਕਈ ਪੁਲਿਸ ਮੁਲਾਜ਼ਮ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕੇ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਕਈ ਮਹਿਲਾਂ ਪੁਲਿਸ ਮੁਲਾਜ਼ਮ ਉਹਨਾਂ ਨਾਲ ਪਿਆਰ ਜਤਾਉਂਦੇ ਹੋਏ ਉਹਨਾ ਦੇ ਗਲ ਲੱਗ ਰੋਏ , ਐੱਸ.ਐੱਸ.ਪੀ. ਪ੍ਰਗਿਆ ਜੈਨ ਨੇ ਵੀ ਆਪਣੇ ਸਹਿਯੋਗੀਆਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਮਾਨਦਾਰੀ ਅਤੇ ਸਮਰਪਣ ਨਾਲ ਲੋਕ ਸੇਵਾ ਕਰਨ ਦੀ ਅਪੀਲ ਕੀਤੀ
ਸਮਾਰੋਹ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਪ੍ਰਗਿਆ ਜੈਨ ਦੀ ਕਾਰਜਸ਼ੈਲੀ, ਲੋਕ-ਹਿਤੈਸ਼ੀ ਸੋਚ ਅਤੇ ਟੀਮ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਦੀ ਸ਼ਲਾਘਾ ਕੀਤੀ , ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਪੁਲਿਸ ਨੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਅਤੇ ਜਨਤਾ ਨਾਲ ਪੁਲਿਸ ਦੇ ਰਿਸ਼ਤੇ ਹੋਰ ਮਜ਼ਬੂਤ ਹੋਏ , ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਐੱਸ.ਐੱਸ.ਪੀ. ਪ੍ਰਗਿਆ ਜੈਨ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ , ਵਿਦਾਇਗੀ ਸਮਾਰੋਹ ਦਾ ਮਾਹੌਲ ਭਾਵੁਕ ਹੋਣ ਦੇ ਨਾਲ-ਨਾਲ ਸਨਮਾਨ ਅਤੇ ਸਤਿਕਾਰ ਨਾਲ ਭਰਪੂਰ ਰਿਹਾ


- Download Babushahi App
-
-