ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਸਾਹਿਬ ਵਿਖੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਦਾ ਨਗਦ ਰਾਸ਼ੀ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਬਲਬੇੜ੍ਹਾ/ਡਕਾਲਾ 22 ਮਈ 2026:- ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਸਾਹਿਬ ਵਿਖੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਦਾ ਨਗਦ ਰਾਸ਼ੀ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਸਨਮਾਨ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆ ਦੇ ਖੇਤਰ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਵੱਲੋਂ ਸਨਮਾਨਤ ਕੀਤਾ ਗਿਆ ਤੇ ਮੁੱਖ ਮਹਿਮਾਨ ਵਜੋਂ ਸੀਡੀਪੀਓ ਮੈਡਮ ਜਸਵੀਰ ਕੌਰ ਵਿਰਕ ਸਨੌਰ ਅਤੇ ਨਾਹਰ ਸਿੰਘ ਫਤਿਹ ਮਾਜਰੀ ਸੇਵਾ ਮੁਕਤ ਡੀਐਸਪੀ ਮੁੱਖ ਮਹਿਮਾਨ ਦੇ ਤੌਰ ਤੇ ਸਨਮਾਨ ਸਮਾਂਰੋਹ 'ਚ ਸ਼ਾਮਿਲ ਹੋਏ। ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਆਵਾਜ਼ ਇਨਸਾਨੀਅਤ ਦੀ ਐਨਜੀਓ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਵੱਲੋਂ ਦਸਵੀਂ ਜਮਾਤ ਵਿੱਚੋਂ ਮੱਲਾ ਮਾਰਨ ਵਾਲੇ ਪਹਿਲੇ ਤਿੰਨ ਸਥਾਨਾਂ ਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਨਗਦ ਰਾਸ਼ੀ 5100, 3100 ਅਤੇ 1100 ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਗਹਿਣੇਆਂ ਦੇ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਖੇਤਰ 'ਚ ਅੱਗੇ ਵਧਣ ਦੇ ਨਾਲ ਨਾਲ ਇਮਾਨਦਾਰ ਤੇ ਨਰੋਆ ਸਮਾਜ ਸਿਰਜਣ ਲਈ ਆਪਣੇ ਜੀਵਨ ਦੇ ਤਜਰਬੇ ਚੋਂ ਵਿਚਾਰ ਸਾਂਝੇ ਕੀਤੇ। ਸਰਦਾਰ ਢਿੱਲੋਂ ਨੇ ਦੱਸਿਆ ਕਿ ਦਸਵੀਂ ਜਮਾਤ ਚੋਂ ਫਸਟ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਨ ਜਸ਼ਨਪ੍ਰੀਤ ਕੌਰ ਨੂੰ 5100 ਰੁਪਏ ਨਗਦ ਰਾਸ਼ੀ ਤੋਂ ਇਲਾਵਾ ਸੋਨੇ ਦੇ ਟੋਪਸ ਅਤੇ ਸੈਕਿੰਡ ਪੋਜੀਸ਼ਨ ਤੇ ਰਹਿਣ ਵਾਲੀ ਵਿਦਿਆਰਥਨ ਮਨਜੋਤ ਕੌਰ ਨੂੰ 3100 ਰੁਪਏ ਨਗਦ ਰਾਸ਼ੀ ਅਤੇ ਚਾਂਦੀ ਦੇ ਟੋਪਸ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ 1100 ਰੁਪਏ ਨਗਦ ਰਾਸ਼ੀ ਅਤੇ ਚਾਂਦੀ ਦੇ ਟੋਪਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਪੇਰੈਂਟਸ ਮਾਤਾ ਪਿਤਾ ਹਾਜ਼ਰ ਰਹੇ ਉੱਥੇ ਸੀਡੀਪੀਓ ਮੈਡਮ ਜਸਵੀਰ ਕੌਰ ਵਿਰਕ, ਗੁਰਪ੍ਰੀਤ ਸਿੰਘ ਢਿੱਲੋ, ਨਾਹਰ ਸਿੰਘ ਫਤਿਹਮਾਜਰੀ, ਅਵਤਾਰ ਸਿੰਘ ਸਰਪੰਚ ਕਰਹਾਲੀ, ਜੋਗਾ ਸਿੰਘ ਚੱਠਾ, ਗੁਰਦੀਪ ਸਿੰਘ ਦੀਪਾ, ਜਸਵੀਰ ਸਿੰਘ ਜੱਸੀ ਫਤਿਹਮਾਜਰੀ, ਸੰਜੇ ਸਿੰਘ, ਅੰਜੂ ਸ਼ਰਮਾ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਬਲਜਿੰਦਰ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਅੰਗਰੇਜ ਸਿੰਘ, ਗੁਰਲਾਲ ਸਿੰਘ, ਸੁਖਜਿੰਦਰ ਸਿੰਘ, ਸੋਨੀਆ ਲੂਥਰਾ, ਨੈਨਸੀ, ਕਿਰਨ, ਚਰਨਜੀਤ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਗਗਨਦੀਪ ਸਿੰਘ, ਮੋਨਿਕਾ ਆਦਿ ਹਾਜਰ ਸਨ।
- Download Babushahi App
-
-