ਜਗਰਾਉਂ: ਭਾਜਪਾ ਵੱਲੋਂ ਬੰਗਾਲ ਜਿੱਤ ਦੀ ਖੁਸ਼ੀ 'ਚ ਵੰਡੇ ਲੱਡੂ
ਜਗਰਾਉ (ਦੀਪਕ ਜੈਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਭਾਜਪਾ ਨੇ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਅਸੀ ਇਸ ਲਈ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦੇ ਹਾਂ।
ਇਸ ਸਮੇ ਜ਼ਿਲਾ ਪ੍ਰਧਾਨ ਡਾ:ਰਾਜਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਇਨ੍ਹਾਂ ਚੋਣਾਂ ਦੌਰਾਨ ਅਣਥੱਕ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਦੇ ਸਮਰਪਣ ਨੂੰ ਵੀ ਸਲਾਮ ਕਰਦੇ ਹਾਂ। ਓਹਨਾ ਕਿਹਾ ਕਿ ਅੱਜ ਭਾਰਤੀ ਜਾਨ ਸੰਘ ਦੇ ਸੰਸਥਾਪਕ ਸਵਰਗੀ ਡਾ:ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਆਤਮਾ ਵੀ ਖੁਸ਼ ਹੋ ਰਹੀ ਹੋਵੇਗੀ ਓਹਨਾ ਵਿਸ਼ੇਸ਼ ਤੌਰ 'ਤੇ ਪੱਛਮੀ ਬੰਗਾਲ ਦੇ ਲੋਕਾਂ ਦਾ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਤਿਆਗਣ ਅਤੇ "ਸਬਕਾ ਸਾਥ, ਸਬਕਾ ਵਿਕਾਸ ਸਬਕਾ ਵਿਸ਼ਵਾਸ “ਦੀ ਨੀਤੀ ਨੂੰ ਚੁਣਨ ਲਈ ਧੰਨਵਾਦ ਕਰਦੇ ਹਾਂ।
ਇਸ ਦੇ ਸਬੰਧ ਚ ਅੱਜ ਜਗਰਾਉਂ ਵਿਖੇ ਸਮੂਹ ਵਰਕਰਾਂ ਨੇ ਇਕੱਠੇ ਹੋ ਕ ਰਾਣੀ ਝਾਂਸੀ ਚੌਂਕ ਜਗਰਾਉਂ ਵਿਖੇ ਜਿੱਥੇ ਇਹਨਾਂ ਪ੍ਰਦੇਸ਼ਾਂ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਇਕ ਦੂਜੇ ਨੂੰ ਵਧਾਈ ਦਿੱਤੀ ਉਥੇ ਸਾਰੀਆਂ ਦਾ ਲੱਡੂ ਖਵਾ ਕੇ ਮੂੰਹ ਵੀ ਮਿੱਠਾ ਕਰਵਾਇਆ ਗਿਆ|
ਇਸ ਸਮੇਂ ਜ਼ਿਲਾ ਪ੍ਰਧਾਨ ਡਾ:ਰਾਜਿੰਦਰ ਸ਼ਰਮਾ,ਡਾਕਟਰ ਰਜਿੰਦਰ ਸ਼ਰਮਾ, ਗੇਜਾ ਰਾਮ ਬਾਲਮੀਕੀ, ਸੁਮੀਤ ਅਰੋੜਾ,ਸਤੀਸ਼ ਕੁਮਾਰ ਪੱਪੂ, ਵਿਵੇਕ ਭਾਰਦਵਾਜ,ਕ੍ਰਿਸ਼ਨ ਕੁਮਾਰ,ਅੰਕੁਸ਼ ਧੀਰ,ਟੋਨੀ ਵਰਮਾ, ਨਵਨੀਤ ਗੁਪਤਾ ਸਿਸ਼ੂ, ਦਰਸ਼ਨ ਗਿੱਲ, ਅਨਿਲ ਕੁਮਾਰ ਸ਼ੰਟੀ, ਗੌਰਵ ਗੁਪਤਾ, ਸੌਰਵ ਗੁਪਤਾ , ਡਾਕਟਰ ਨਿਰਮਲ ਭੁੱਲਰ, ਸੁਰੇਸ਼ ਗਰਗ, ਰਾਜਪਾਲ ਜੈਨ, ਜਿੰਦਰ ਪਾਲ ਧੀਮਾਨ, ਅਜੀਤ ਅਖਾੜਾ, ਗੋਰਾ ਕਾਉਂਕੇ , ਅਭੀ ਕੁਮਾਰ, ਅਮਿਤ ਸ਼ਰਮਾ, ਵਿਸ਼ਾਲ ਗੋਇਲ, ਹਰਬੰਸ ਗੁਪਤਾ, ਹਰਿ ਓਮ ਵਰਮਾ, ਕਪਿਲ ਪ੍ਰਜਾਪਤੀ, ਰਾਕੇਸ਼ ਕੁਮਾਰ ਹੈਪੀ, ਪ੍ਰਦੀਪ ਕੁਮਾਰ, ਗੁਰਪ੍ਰੀਤ ਕਾਉਂਕੇ, ਗੁਰਤੇਜ ਸਿੰਘ ਗੇਜਾ, ਅਨੋਜ ਕੁਮਾਰ, ਜਗਸੀਰ ਜੱਸੀ, ਕੁਲਦੀਪ ਸਿੱਧੂ, ਰਜਨੀਸ਼ ਕੁਮਾਰ ਰਾਜੂ, ਵਨੀਤ ਦੁਆ,ਸੁਸ਼ੀਲ ਗੋਇਲ,ਸੁਰੇਸ਼ ਖੰਨਾ,ਪੁਲਕਿਤ ਲੂੰਬਾ,ਸੁਖਵਿੰਦਰ ਸਿੰਘ,ਭਜਨ ਸਿੰਘ,ਮਨਦੀਪ ਸਿੰਘ ਕਾਉਂਕੇ ਆਦਿ ਹਾਜ਼ਿਰ ਸਨ |
Click to Follow Babushahi Facebook page →