ਮਹਾਪ੍ਰਗਯ ਸਕੂਲ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਟੂਰਨਾਮੈਂਟ ਵਿੱਚ ਜਿੱਤੇ 100 ਮੈਡਲ
“20 ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ”
ਜਗਰਾਉ (ਦੀਪਕ ਜੈਨ)
ਮਹਾਪ੍ਰਗਯ ਸਕੂਲ, ਜਗਰਾਓਂ ਦੇ ਵਿਦਿਆਰਥੀਆਂ ਨੇ ਜਿੱਥੇ ਪੜਾਈ ਵਿੱਚ ਮੱਲਾਂ ਮਾਰ ਕੇ ਬਹੁਤ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ ਉਸ ਦੇ ਨਾਲ ਹੀ ਵਿਦਿਆਰਥੀਆਂ ਨੇ ਖੇਡਾਂ ਵਿੱਚ ਵੀ ਬਹੁਤ ਮੱਲਾਂ ਮਾਰੀਆਂ ਹਨ ਅਤੇ ਸਕੂਲ ਦੇ ਨਾਂ ਨੂੰ ਚਾਰ ਚੰਨ ਲਗਾਏ ਹਨ।
ਹੁਣੇ ਜਿਹੇ ਜੋਨਲ ਲੈਵਲ ਦੇ ਐਥਲੈਟਿਕ ਟੂਰਨਾਮੈਂਟ ਜੋ ਕਿ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਵਿਖੇ ਹੋਏ ਸਨ ਮਹਾਪ੍ਰਗਯ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।
ਸਕੂਲ ਦੇ ਡਾਇਰੈਕਟਰ ਸ਼੍ਰੀ ਵਿਸ਼ਾਲ ਜੈਨ ਜੀ ਨੇ ਦੱਸਿਆ ਕਿ ਅਥਲੈਟਿਕਸ ਕੋਚ ਬਲਜੀਤ ਸਿੰਘ ਜੰਡੀ ਦੀ ਸ਼ਾਨਦਾਰ ਅਗਵਾਈ ਵਿੱਚ ਕੁੜੀਆਂ ਟੀਮ ਨੇ ਦੂਜੀ ਪੁਜੀਸ਼ਨ ਹਾਸਿਲ ਕਰਦੇ ਹੋਏ 8 ਗੋਲਡ, 26 ਸਿਲਵਰ ਅਤੇ 13 ਤਾਂਬੇ ਦੇ ਤਗਮੇ ਜਿੱਤ ਕੇ ਕੁੱਲ 47 ਤਗਮੇ ਹਾਸਲ ਕੀਤੇ ਅਤੇ ਇਸ ਦੇ ਨਾਲ ਹੀ ਮੁੰਡਿਆਂ ਦੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਿਲ ਕਰਦੇ ਹੋਏ 12 ਸੋਨੇ ਦੇ, 25 ਸਿਲਵਰ ਅਤੇ 16 ਤਾਬੇ ਦੇ ਮੈਡਲ ਜਿੱਤ ਕੇ ਕੁੱਲ 53 ਤਗਮੇ ਹਾਸਲ ਕੀਤੇ ਅਤੇ ਮੈਡਲਾਂ ਦੀ ਸੈਂਚੁਰੀ ਮਾਰ ਦਿੱਤੀ ਜੋ ਕਿ ਆਪਣੇ ਆਪ ਵਿੱਚ ਮਾਣਮੱਤੀ ਪ੍ਰਾਪਤੀ ਹੈ।
ਪ੍ਰਿੰਸੀਪਲ, ਪ੍ਰਭਜੀਤ ਕੌਰ ਵਰਮਾ ਅਤੇ ਖੇਡ ਵਿਭਾਗ ਮੁਖੀ ਮਨਜੀਤ ਇੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ। ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਵੀ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ। ਇਹ ਸਾਰੇ ਜਗਰਾਓਂ ਸ਼ਹਿਰ ਅਤੇ ਸਾਰੇ ਮਹਾਂਪ੍ਰਗਯ ਪਰਿਵਾਰ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ।
Click to Follow Babushahi Facebook page →