ਨੌਜਵਾਨ ਨਾਜਾਇਜ਼ ਪਿਸਤੋਲ ਸਮੇਤ ਕੀਤਾ ਗ੍ਰਿਫਤਾਰ, ਸਰਹੱਦੀ ਖੇਤਰ ਦੇ ਖੇਤਾਂ ਵਿੱਚੋਂ ਵੀ ਇੱਕ ਪੈਕਟ ਵਿੱਚ ਮਿਲੀ ਨਜਾਇਜ਼ ਪਿਸਤੌਲ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 3 ਮਈ
ਗੁਰਦਾਸਪੁਰ ਪੁਲਿਸ ਨੇ ਤੋ ਨਜਾਇਜ਼ ਪਸਤੋਲਾਂ ਬਰਾਮਦ ਕੀਤੀਆਂ ਹਨ ਜਿਨਾਂ ਵਿੱਚੋਂ ਇੱਕ ਪੁਸਤ ਹੋ ਲੇਕਿਨ ਨੌਜਵਾਨ ਕੋਲੋਂ ਬਰਾਮਦ ਕੀਤੀ ਗਈ ਹੈ ਜਿਸ ਤੇ ਪਹਿਲਾਂ ਹੀ ਨਸ਼ੇ ਲੜਾਈ ਝਗੜੇ ਅਤੇ ਚੋਰੀ ਦੇ ਮਾਮਲੇ ਦਰਜ ਹਨ। ਜਦ ਕਿ ਦੂਸਰੀ ਪਸਤੋਲ ਸਰਹੱਦੀ ਖੇਤਰ ਦੇਖ ਖੇਤ ਵਿੱਚੋਂ ਮਿਲੇ ਇੱਕ ਪੈਕਟ ਵਿੱਚੋਂ ਬਰਾਮਦ ਕੀਤੀ ਗਈ।
ਐਸਪੀਡੀਕੇ ਚੌਧਰੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਹਿਚਾਨ ਆਸ਼ੂ ਉਰਫ ਵਿਸਾਖੀ ਦੇ ਤੌਰ ਤੇ ਹੋਈ ਹੈ । ਇਸ ਦੀ ਤਲਾਸ਼ੀ ਲੈਣ ਤੇ ਇਸ ਕੋਲੋਂ ਇੱਕ ਪਿਸਤੋਲ ਦੋ ਜਿੰਦਾ ਕਾਰਤੂਸ ਅਤੇ ਦੋ ਚਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਖਿਲਾਫ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ ਜਿਨਾਂ ਵਿੱਚੋਂ ਇੱਕ ਚੋਰੀ ਦਾ, ਇੱਕ ਨਸ਼ੇ ਦਾ ਤੇ ਇੱਕ ਲੜਾਈ ਚੱਲ ਰਿਹਾ ਦਾ ਮਾਮਲਾ ਸ਼ਾਮਿਲ ਹੈ । ਨੌਜਵਾਨ ਦਾ ਰਿਮਾਂਡ ਲੈ ਕੇ ਉਸ ਕੋਲੋਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪਿਸਤੋਲ ਇਸ ਨੇ ਕਿਸ ਕੋਲੋਂ ਲਿਆ ਸੀ ਅਤੇ ਕਿੱਥੇ ਵਰਤਣਾ ਸੀ ।
ਉੱਥੇ ਹੀ ਸਰਹੱਦੀ ਖੇਤਰ ਬਹਿਰਾਮਪੁਰ ਦੇ ਇੱਕ ਖੇਤ ਵਿੱਚੋਂ ਪੁਲਿਸ ਨੇ ਇੱਕ ਪੈਕਟ ਬਰਾਮਦ ਕੀਤਾ ਜਿਸ ਨੂੰ ਖੋਲਣ ਤੇ ਉਸ ਵਿੱਚੋਂ ਵੀ ਇੱਕ ਪਿਸਤੋਲ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਈ ਹੈ।ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਪਿਸਤੋਲ ਕਿਸੇ ਵੱਲੋਂ ਮੰਗਵਾਈ ਗਈ ਸੀ ਜਾਂ ਇੱਥੇ ਰੱਖੀ ਗਈ ਸੀ
Click to Follow Babushahi Facebook page →