ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਰਾਮ ਸਿੰਘ ਦਾਤ ਹਾਲ ਵਿਖੇ
ਸਾਮਰਾਜਵਾਦ ਦੇ ਸਭ ਤੋਂ ਵੱਡੇ ਬਘਿਆੜ ਟਰੰਪ ਦੇ ਸਾੜੇ ਜਾਣਗੇ ਪੁਤਲੇ
ਰੋਹਿਤ ਗੁਪਤਾ
ਗੁਰਦਾਸਪੁਰ , 21 ਮਾਰਚ 2026 :
21 ਮਾਰਚ 2026 ਸੰਯੁਕਤ ਕਿਸਾਨ ਮੋਰਚਾ ,ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾ' ਬਿਜਲੀ ਕਾਮਿਆਂ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਕੱਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਸਾਰੇ ਪੰਜਾਬ ਵਿੱਚ ਥਾਂ ਥਾਂ ਰੈਲੀਆਂ , ਕਨਵੈਂਸ਼ਨਾਂ ਕਰਕੇ ਸਾਰੀ ਦੁਨੀਆ ਵਿੱਚ ਤਬਾਹੀ ਮਚਾ ਰਹੇ ਤੇ ਅਨੇਕਾਂ ਮੁਲਕਾਂ ਨੂੰ ਤਬਾਹ ਕਰਨ ਬਾਦ ਹੁਣ ਇਰਾਨ ਤੇ ਨਜਾਇਜ਼ ਹਮਲੇ ਕਰਕੇ ਉਸ ਨੂੰ ਬਰਬਾਦ ਕਰਨ ਦੇ ਰਾਹ ਪਏ ਅਮਰੀਕੀ ਰਾਸ਼ਟਰਪਤੀ ਦੇ ਪੁਤਲੇ ਫੂਕੇ ਜਾਣਗੇ ।
ਗੁਰਦਾਸਪੁਰ ਜਿਲ੍ਹੇ ਵਿੱਚ ਵੀ ਕਈ ਥਾਵਾਂ ਤੇ ਸ਼ਹੀਦੀ ਦਿਹਾੜੇ ਤੇ ਇਸ ਸਾਮਰਾਜੀ ਬਘਿਆੜ ਦੀਆਂ ਮਨੁੱਖਤਾ ਵਿਰੋਧੀ ਕਰਤੂਤਾਂ ਦਾ ਭਾਂਡਾ ਭੰਨਿਆ ਜਾਵੇਗਾ। ਇਸ ਸਬੰਧੀ ਗੁਰਦਾਸਪੁਰ ਵਿਖੇ ਰਾਮ ਸਿੰਘ ਦੱਤ ਹਾਲ ਵਿਖੇ 11 ਵਜੇ ਇਕੱਤਰ ਹੋਇਆ ਜਾਵੇਗਾ।
ਇਸ ਬਾਰੇ ਇੱਕ ਸੰਖੇਪ ਮੀਟਿੰਗ ਉਪਰੰਤ ਸਰਬ ਸਾਥੀ ਮੱਖਣ ਸਿੰਘ ਕੁਹਾੜ ,ਸਤਬੀਰ ਸਿੰਘ ਸੁਲਤਾਨੀ, ਗੁਰਵਿੰਦਰ ਸਿੰਘ ਜੀਵਨ ਚੱਕ, ਗੁਰਮੀਤ ਸਿੰਘ ਮਗਰਾਲਾ, ਬਲਬੀਰ ਸਿੰਘ ਕੱਤੋਵਾਲ ,ਜਗਜੀਤ ਸਿੰਘ ਅਲੂਣਾ ,ਐਸਪੀ ਸਿੰਘ ਗੋਸਲ, ਬਲਵਿੰਦਰ ਉਦੀਪੁਰ, ਸਾਹਿਬ ਸਿੰਘ ਚੱਕ ਕਰਾਈਆਂ' ਸੰਜੀਵ ਮਿੰਟੂ ਅਮਰ ਕ੍ਰਾਂਤੀ ਸੰਜੀਵ ਸੈਣੀ, ਸੰਜੀਵ ਸ਼ਰਮਾਝਬਕਰਾ, ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਰਾਜ ਕੁਮਾਰ ਪੰਡੋਰੀ ,ਰਘਬੀਰ ਸਿੰਘ ਚਾਹਲ ਆਦਿ ਨੇ ਸਾਂਝੇ ਤੌਰ ਤੇ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਕੀਤੀ।
Click to Follow Babushahi Facebook page →