ਕਲੋਨੀ ਵਿੱਚ ਦੇਰ ਰਾਤ ਵੜੇ ਦੋ ਚੋਰਾਂ ਨੇ ਕਲੋਨੀ ਵਾਸੀਆਂ ਦੀ ਨੀਂਦ ਕੀਤੀ ਹਰਾਮ
ਦੇਰ ਰਾਤ ਬੁਲਾਈ ਗਈ ਪੁਲਿਸ ਗਲੀਆਂ ਵਿੱਚ ਨਿਕਲੇ ਲੋਕ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਸਿਵਲ ਲਾਈਨ ਰੋਡ ਰੁਲੀਆ ਰਾਮ ਕਲੋਨੀ ਵਿਖੇ ਰਾਤ 2 ਵਜੇ ਦੇ ਕਰੀਬ ਦੋ ਅਨਪਛਾਤੇ ਨੌਜਵਾਨਾਂ ਨੇ ਕਲੋਨੀ ਨਿਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ । ਸੀਸੀਟੀਵੀ ਕੈਮਰਿਆਂ ਵਿੱਚ ਨੌਜਵਾਨ ਘਰਾਂ ਦੇ ਗੇਟਾਂ ਉੱਪਰ ਚੜਦੇ ਨਜ਼ਰ ਆਏ ।ਚੋਰੀ ਦੀ ਨੀਅਤ ਨਾਲ ਇਸ ਕਲੋਨੀ ਵਿੱਚ ਬੜੇ ਨੌਜਵਾਨ ਬਹੁਤ ਹੀ ਛਾਤਰ ਨਜ਼ਰ ਆ ਰਹੇ ਸਨ ਅਤੇ ਇੰਝ ਨਜ਼ਰ ਆ ਰਿਹਾ ਸੀ ਜਿਵੇਂ ਇਹਨਾਂ ਨੂੰ ਕਿਸੇ ਦਾ ਡਰ ਖੋਫ ਨ ਹੋਵੇ। ਇਲਾਕੇ ਵਿੱਚ ਇਹਨਾਂ ਦੀ ਮੂਵਮੈਂਟ ਸੀਸੀਟੀਵੀ ਕੈਮਰੇਆ ਵਿੱਚ ਵੇਖਣ ਅਤੇ ਕੁੱਤਿਆਂ ਦੇ ਭੌਂਕਣ ਤੇ ਮੁਹੱਲਾ ਨਿਵਾਸੀ ਜਾਗ ਗਏ ਆ ਤੇ ਅੱਧੀ ਰਾਤ ਨੂੰ ਗਲੀਆਂ ਵਿੱਚ ਆ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਬਾਵਜੂਦ ਇਸਦੇ ਜਾਣਕਾਰੀ ਅਨੁਸਾਰ 1 ਨੰਬਰ ਅਤੇ ਦੋ ਨੰਬਰ ਗਲੀ ਦੀ ਰੈਕੀ ਕਰਨ ਤੋਂ ਬਾਅਦ ਇਹ ਨੌਜਵਾਨ ਮੇਨ ਗਲੀ ਦੀ ਬੈਕ ਸਾਈਡ ਤੇ ਇੱਕ ਘਰ ਵਿੱਚੋਂ ਕੁਝ ਸਮਾਨ ਵੀ ਚੋਰੀ ਕਰਕੇ ਲੈ ਗਏ । ਹਾਲਾਂਕਿ ਪੁਲਿਸ ਦੀ ਪੀਸੀਆਰ ਟੀਮ ਮੌਕੇ ਤੇ ਪਹੁੰਚ ਗਈ ਪਰ ਇਹ ਨੌਜਵਾਨ ਗਾਇਬ ਹੋ ਗਏ।
ਪੂਰਾ ਇਲਾਕਾ ਦਹਿਸ਼ਤ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਮੁਹੱਲਾ ਨਿਵਾਸੀਆਂ ਨੇ ਗੁਰਦਾਸਪੁਰ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਾਈ ਹੈ।
ਮੁਹੱਲਾ ਨਿਵਾਸੀਆਂ ਨੇ ਐਸਐਸਪੀ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਏ.
Click to Follow Babushahi Facebook page →