ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥੀ ਗੁਰਸ਼ੀਲ ਕੌਰ ਨੇ ਜੀ.ਐਨ.ਐਮ.ਨਰਸਿੰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 25 ਫਰਵਰੀ 2026- ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਜੀ.ਐਨ.ਐਮ. ਨਰਸਿੰਗ ਦੂਜਾ ਸਾਲ ਦੀ ਪ੍ਰੀਖਿਆ ਦਾ ਸੌ ਫੀਸਦੀ ਸ਼ਾਨਦਾਰ ਨਤੀਜਾ ਆਇਆ ਹੈ। ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ ਅਤੇ ਕਲਾਸ ਵਿਚੋਂ ਪਹਿਲਾ ਸਥਾਨ ਗੁਰਸ਼ੀਲ ਕੌਰ ਪੁੱਤਰੀ ਸ੍ਰੀ ਤਰਲੋਕ ਸਿੰਘ-ਸ੍ਰੀਮਤੀ ਜਸਵਿੰਦਰ ਕੌਰ ਦੁਸਾਂਝਕਲਾਂ ਨੇ ਪ੍ਰਾਪਤ ਕੀਤਾ। ਜਦ ਕਿ ਦੂਜਾ ਸਥਾਨ ਪਰਦੀਪ ਕੌਰ ਪੁੱਤਰੀ ਬਲਵੀਰ ਸਿੰਘ-ਸ੍ਰੀਮਤੀ ਬਲਜਿੰਦਰ ਕੌਰ ਕੁਲਥਮ ਅਤੇ ਤੀਜਾ ਸਥਾਨ ਰਾਜ ਨੰਦਨੀ ਪੁੱਤਰੀ ਸ੍ਰੀ ਪ੍ਰੇਮ ਪ੍ਰਕਾਸ਼-ਸ੍ਰੀਮਤੀ ਭਾਗਵਤੀ ਢਾਹਾਂ ਨੇ ਸ਼ਾਨਦਾਰ ਅੰਕਾਂ ਨਾਲ ਹਾਸਲ ਕੀਤਾ। ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਜੀ.ਐਨ.ਐਮ. ਦੂਜਾ ਸਾਲ ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਮਿੰਦਰ ਕੌਰ ਉੱਭੀ, ਸੰਦੀਪ ਕੌਰ ਕਲਾਸ ਇੰਚਾਰਜ, ਸਰਬਜੀਤ ਕੌਰ, ਸ਼ਿਵਾਨੀ ਭਰਦਵਾਜ, ਰੁਪਿੰਦਰ ਸ਼ਰਮਾ, ਨੇਹਾ ਕੁਮਾਰੀ, ਮਨਦੀਪ ਕੌਰ ਅਤੇ ਕਲਾਸ ਦੇ ਟੌਪਰ ਵਿਦਿਆਰਥੀ ਹਾਜ਼ਰ ਸਨ।
Click to Follow Babushahi Facebook page →