ਸ਼ਹੀਦ ASI ਗੁਰਨਾਮ ਸਿੰਘ ਦਾ ਜੱਦੀ ਪਿੰਡ ਗਾਦੜੀਆ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਪੁਲਿਸ ਦੇ ਏਐਸਆਈ ਗੁਰਨਾਮ ਸਿੰਘ ਜੋ ਗੁਰਦਾਸਪੁਰ ਦੇ ਆਦੀਆ ਪੋਸਟ 'ਤੇ ਸ਼ਹੀਦ ਹੋ ਗਏ ਸਨ, ਦਾ ਉਨ੍ਹਾਂ ਦੇ ਪਿੰਡ ਗਾਦੜੀਆ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਪੁੱਤਰ ਦੁਆਰਾ ਅੰਤਿਮ ਸੰਸਕਾਰ ਦੀ ਚਿਤਾ ਨੂੰ ਅਗਨੀ ਗੁਈ ਉਨ੍ਹਾਂ ਦੇ ਦੋ ਬੇਟੀਆਂ ਅਤੇ ਇਕ ਬੇਟਾ ਹੈ ਇੱਕ ਬੇਟੀ ਦਾ ਅਜੇ ਪਿਛਲੇ ਕਰੀਬ ਇੱਕ ਮਹੀਨਾ ਪਹਿਲਾਂ ਵਿਆਹ ਕੀਤਾ ਸੀ। ਅਤੇ ਜੋ ਆਸਟਰੇਲੀਆ ਵਿੱਚ ਰਹਿ ਰਹੀ ਸੀ । ਅੰਤਿਮ ਸੰਸਕਾਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਪੁਲਿਸ ਦੀ ਇੱਕ ਟੁਕੜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੋਕੇ ਸਪੈਸਲ DGP ਅਰਪਿਤ ਸ਼ੁਕਲਾ ਏਡੀਜੀਪੀ ਏਐਸ ਰਾਏ ,ਐਸਐਸਪੀ ਅਦਿਤਿਆ ਗੁਰਦਾਸਪੁਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਅਰਪਿਤ ਸ਼ੁਕਲਾ ਨੇ ਕਿਹਾ ਕੇ ਸਾਰੀ ਪੁਲਿਸ ਫੋਰਸ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਨਾਲ ਹੈ ਏਟ ਜਲਦ ਹੀ ਆਰੋਪੀ ਵੀ ਸਾਡੀ ਪਕੜ ਵਿੱਚ ਹੋਣਗੇ ਅਤੇ ਕਿਸ ਨੂੰ ਲੈਕੇ ਪੁਲਿਸ ਕਈ ਥਿਉਰੀਆ ਤੇ ਕੰਮ ਕਰ ਰਹੀ ਹੈ ਇਸ ਮੌਕੇ ਸ਼ਹੀਦ ਗੁਰਨਾਮ ਸਿੰਘ ਦੀ ਧੀ ਮਨਦੀਪ ਕੌਰ ਨੇ ਕਿਹਾ, "ਮੈਨੂੰ ਮਾਣ ਹੈ ਕਿ ਮੇਰੇ ਪਿਤਾ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਏਡੀਜੀਪੀ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਸਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਸਾਡਾ ਪਰਿਵਾਰ ਹੈ। ਸਾਡੀ ਪੁਲਿਸ ਅਤੇ ਸਰਕਾਰ ਜਾਣਦੀ ਹੈ ਕਿ ਉਹ ਕਿਸ ਸਨਮਾਨ ਦੀ ਹੱਕਦਾਰ ਹੈ ਇਸ ਮੌਕੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ, ਏਡੀਜੀਪੀ ਏਐਸ ਰਾਏ, ਡੀਆਈਜੀ ਸੰਦੀਪ ਗੋਇਲ, ਐਸਐਸਪੀ ਗੁਰਦਾਸਪੁਰ ਮੌਜੂਦ ਸਨ।
Click to Follow Babushahi Facebook page →