ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ ਦੋ ਮਾਸੂਮ ਬੱਚਿਆਂ ਦੀ ਮੌਤ
ਪਰਿਵਾਰ ਦੀ ਪੁਲਿਸ ਅਧਿਕਾਰੀਆਂ ਨਾਲ ਹੋਈ ਤਿੱਖੀ ਬਹਿਸਬਾਜੀ , ਪੁਲਿਸ ਦੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਆਸ਼ਵਾਸਨ ਤੋਂ ਬਾਅਦ ਇੱਕ ਘੰਟੇ ਬਾਅਦ ਧਰਨਾ ਹੋਇਆ ਖਤਮ
ਰੋਹਿਤ ਗੁਪਤਾ
ਗੁਰਦਾਸਪੁਰ :
ਗੁਰਦਾਸਪੁਰ ਦੇ ਪਿੰਡ ਝਾਵਰ ਵਿਖੇ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਟੱਕਰ ਦੌਰਾਨ ਦੇ ਦੋ ਚਚੇਰੇ ਭਰਾ ਮਨਪ੍ਰੀਤ 8 ਸਾਲ ਅਤੇ ਹਰਪ੍ਰੀਤ 9 ਸਾਲਾਂ ਦੀ ਬੀਤੀ ਸ਼ਾਮ ਮੌਤ ਹੋ ਗਈ ਸੀ । ਘਰੋਂ ਸਕੂਲ ਦਾ ਸਾਮਾਨ ਲੈਣ ਜਾਂਦੇ ਸਮੇਂ ਮੋਟਰਸਾਈਕਲ ਟਰੈਕਟਰ ਟਰਾਲੀ ਨਾਲ ਟਕਰਾ ਗਿਆ ਸੀ ਜਿਸ ਦੌਰਾਨ ਇੱਕ ਬੱਚੇ ਮਨਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ ਜਦ ਕਿ ਉਸ ਦੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਦੁਰਘਟਨਾ ਵਿੱਚ ਮਨਪ੍ਰੀਤ ਸਿੰਘ ਦੇ ਪਿਤਾ ਮਨਜਿੰਦਰ ਸਿੰਘ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਹਾਲਾਂਕਿ ਪੁਲਿਸ ਨੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ । ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਬਬਰੀ ਬਾਈਪਾਸ ਵਿਖੇ ਧਰਨਾ ਲਗਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਹਜੇ ਤੱਕ ਪੁਲਿਸ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਹਾਦਸਾ ਟਰੈਕਟਰ ਚਾਲਕ ਦੀ ਗਲਤੀ ਕਾਰਨ ਹੋਇਆ ਹੈ। ਟਰਾਲੀ ਚਾਲਕ ਦੁਰਘਟਨਾ ਤੋਂ ਬਾਅਦ ਟਰਾਲੀ ਉੱਥੇ ਲਗਾ ਕੇ ਫਰਾਰ ਹੋ ਗਿਆ ਸੀ ਜਦਕਿ ਬਾਅਦ ਵਿੱਚ ਉਸ ਦਾ ਮਾਲਕ ਉਥੋਂ ਟਰਾਲੀ ਲੈ ਗਿਆ ਪਰ ਪੁਲਿਸ ਨੇ ਕਿਸੇ ਨੂੰੰ ਵੀ ਗ੍ਰਰਫਤਾਰ ਨਹੀਂ ਕੀਤਾ ਹੈ।ਪ੍ਰਦਰਸ਼ਨ ਦੌਰਾਨ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸਐਚ ਓ ਅਮਨਦੀਪ ਅਤੇ ਤਿਬੜ ਥਾਣੇ ਦੀ ਪੁਲਿਸ ਅਧਿਕਾਰੀ ਕਿਰਨਪ੍ਰੀਤ ਕੌਰ ਖ ਨਾਲ ਉਹਨਾਂ ਦੀ ਬਹਿਜਬਾਜੀ ਵੀ ਹੋਈ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਅਸ਼ਵਾਸਨ ਦਿੱਤਾ ਗਿਆ ਕਿ ਦੋ ਦੋਸ਼ੀਆਂ ਦੀ ਪਹਿਚਾਨ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕਰੀਬ ਇੱਕ ਘੰਟੇ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ।