ਸਰਕਾਰੀ ਕਾਲਜ ਪੋਜੇਵਾਲ ਵਿਖੇ ਡਾ. ਮਨੀਸ਼ ਕੁਮਾਰ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲ਼ਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਜਨਵਰੀ ,2026
ਪੰਜਾਬ ਪਬਲਿਕ ਸਰਵਿਸ਼ ਕਮਿਸ਼ਨ ਦੁਆਰਾ ਨਿਯੁਕਤ ਪ੍ਰਿੰਸੀਪਲ ਡਾ. ਮਨੀਸ਼ ਕੁਮਾਰ ਨੇ ਬਤੌਰ ਪ੍ਰਿੰਸੀਪਲ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਅੱਜ ਅਹੁਦਾ ਸੰਭਾਲ਼ਿਆ।ਅੁਹਦਾ ਸ਼ੰਭਾਲਣ ਮੌਕੇ ਸਮੂਹ ਸਟਾਫ ਵਲੋਂ ਪ੍ਰਿੰਸੀਪਲ ਡਾ. ਮਨੀਸ਼ ਕੁਮਾਰ ਦਾ ਕਾਲਜ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਸਟਾਫ ਦੇ ਸਹਿਯੋਗ ਨਾਲ ਕਾਲਜ ਵਿੱਚ ਪੜ੍ਹਾਈ ਦਾ ਵਧੀਆ ਵਾਤਾਵਰਣ ਬਣਾਵਾਂਗੇ। ਇਸ ਤੋਂ ਪਹਿਲਾਂ ਡਾ ਮਨੀਸ਼ ਕੁਮਾਰ ਰਿਆਤ ਕਾਲਜ ਆਫ ਲਾਅ ਰੈਲਮਾਜਰਾ ਵਿਖੈ ਐਸੋਸੀਏਟ ਪ੍ਰੋਫੈਸ਼ਰ ਅਤੇ ਅਕਾਡਮਿਕ ਡੀਨ ਸਨ ਅਤੇ ਅਕੈਡਮਿਕ ਬਾਡੀ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਮੈਂਬਰ ਹਨ ਤੇ ਹੁਣ ਦੀ ਸਿੱਧੀ ਨਿਯੁਕਤੀ ਬਤੌਰ ਪ੍ਰਿੰਸੀਪਲ ਪੰਜਾਬ ਪਬਲਿਕ ਸਰਵਿਸ਼ ਕਮਿਸ਼ਨ ਰਾਹੀਂ ਹੋਈ ਹੈ।ਇਸ ਮੌਕੇ ਪ੍ਰੋ. ਡਾ. ਜਸਬੀਰ ਸਿੰਘ,ਯਾਦਵਿੰਦਰ ਸਿੰਘ, ਪ੍ਰੋ.ਅਸਵਨੀ ਕੁਮਾਰ ਪ੍ਰੋ.ਸੁਖਜੀਤ ਸਿੰਘ,ਪ੍ਰੋ.ਜਗਤਾਰ ਸਿੰਘ,ਪ੍ਰੋ. ਡਾ ਇੰਦਰਜੀਤ ਕੌਰ,ਪ੍ਰੋ.ਸਪਨਾ ਕਟਾਰੀਆ,ਪ੍ਰੋ.ਮੀਨਾਕਸ਼ੀ ਸ਼ਰਮਾ,ਪ੍ਰੋ. ਡਾ. ਰਾਜਵਿੰਦਰ ਕੌਰ,ਪ੍ਰੋ.ਪਵਨ ਕੁਮਾਰ,ਪ੍ਰੋ.ਰਾਜੀਵ ਕੁਮਾਰ , ਪ੍ਰੋ.ਸਵਿਤਾ, ਪ੍ਰੋ.ਮਨਪ੍ਰੀਤ ਕੌਰ,ਪ੍ਰੋ.ਰਵਿੰਦਰ ਕੌਰ,ਪ੍ਰੋ.ਨੀਲਮ, ਗੁਰਪ੍ਰੀਤ ਸਿੰਘ,ਚਰਨਜੀਤ, ਸੁਰਿੰਦਰ ਕੌਰ,ਧਰਮਿੰਦਰ ਗੁਰਮੇਲ ਚੰਦ, ਸੁਖਦੇਵ,ਬਲਵਿੰਦਰ ਕੌਰ, ਆਦਿ ਸਮੇਤ ਸਮੂਹ ਸਟਾਫ ਹਾਜਰ ਸੀ।