ਗੁਰਦਰਸ਼ਨ ਸੈਣੀ ਦੀ 'ਲੋਕ ਮਿਲਣੀ' ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ; ਪਿੰਡ ਛਛਰੌਲੀ ਦੇ ਵੱਡੀ ਗਿਣਤੀ ਵਾਸੀ ਭਾਜਪਾ 'ਚ ਸ਼ਾਮਿਲ
*ਲਾਲੜੂ/28 ਜਨਵਰੀ (2026):*
ਹਲਕਾ ਡੇਰਾਬੱਸੀ ਅੰਦਰ ਭਾਰਤੀ ਜਨਤਾ ਪਾਰਟੀ ਦਾ ਜਨਆਧਾਰ ਲਗਾਤਾਰ ਵਧਦਾ ਜਾ ਰਿਹਾ ਹੈ। ਸੀਨੀਅਰ ਭਾਜਪਾ ਆਗੂ ਸ. ਗੁਰਦਰਸ਼ਨ ਸਿੰਘ ਸੈਣੀ ਵੱਲੋਂ ਸ਼ੁਰੂ ਕੀਤੀ ਗਈ 'ਲੋਕ ਮਿਲਣੀ' ਮੁਹਿੰਮ ਸਦਕਾ ਹਲਕੇ ਦੇ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਲਾਲੜੂ ਸਰਕਲ ਦੇ ਪਿੰਡ ਛਛਰੌਲੀ ਦੇ ਵੱਡੀ ਗਿਣਤੀ ਵਾਸੀਆਂ ਨੇ ਸ੍ਰੀ ਸੈਣੀ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜਿਆ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸੁਖਬੀਰ ਸਿੰਘ ਦਾ ਪਰਿਵਾਰ, ਭੀਮ ਸਿੰਘ ਅੰਬ ਛਪਾ, ਜੋਨੀ, ਵਾਜਿਦ, ਜਸਬੀਰ ਸਿੰਘ ਅੰਬ ਛਪਾ, ਸੰਜੀਵ ਕੁਮਾਰ ਛਛਰੋਲੀ, ਭਾਗ ਸਿੰਘ ਲੰਬੜਦਾਰ ਅੰਬ ਛਪਾ, ਗੁਰਚਰਨ ਸਿੰਘ ਜੰਡਲੀ ਲੰਬੜਦਾਰ, ਸਤਪਾਲ ਰਾਣੀ ਮਾਜਰਾ, ਅਵਤਾਰ ਸਿੰਘ ਅੰਬ ਛਪਾ, ਸੰਜੀਵ ਕੁਮਾਰ, ਰਮਜ਼ਾਨ ਸਮੇਤ ਹੋਰ ਨਾਂ ਸ਼ਾਮਿਲ ਹਨ ਜਿਹੜੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ।
ਸ. ਗੁਰਦਰਸ਼ਨ ਸਿੰਘ ਸੈਣੀ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਡੇਰਾਬੱਸੀ ਵਿਚ ਭਾਜਪਾ ਦੇ ਪਰਿਵਾਰ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਜੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।

ਸ੍ਰੀ ਸੈਣੀ ਨੇ ਕਿਹਾ ਕਿ ਉਹਨਾਂ ਵਲੋਂ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹਲਕੇ ਪਿੰਡ-ਪਿੰਡ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਲੋਕ ਮਿਲਣੀਆਂ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣ ਯੋਗ ਹੈ ਜਿਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਹਲਕੇ ਵਿਚ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗੀ।
ਇਸ ਮੌਕੇ ਮੌਕੇ ਤੇ ਮੌਜੂਦ ਆਗੂ ਮੰਡਲ ਪ੍ਰਧਾਨ ਬਿੱਟੂ ਜੀ,ਅਵਤਾਰ ਸਿੰਘ ਜੌਲਾ ਕਲਾਂ, ਸਤੀਸ਼ ਜੈਲਦਾਰ, ਗੁਰਮੀਤ ਸਿੰਘ,ਹੈਪੀ ਮਹਾਮੰਤਰੀ, ਜਗਜੀਵਨ ਮਹਿਤਾ, ਰਮੇਸ਼ਵਰ ਜੀ, ਟੋਨੀ ਜੀ, ਸੋਨੀ ਸਮਗੌਲੀ, ਪੁਸ਼ਪਿੰਦਰ ਮਹਿਤਾ,ਓਬੀਸੀ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਟਿੰਕੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਅਤੇ ਵਰਕਰ ਵੀ ਮੌਜੂਦ ਸਨ।