BPEO ਕਾਦੀਆਂ 2 ਖਿਲਾਫ ਜਾਂਚ ਪੜਤਾਲ ਟੀਮ ਅੱਗੇ ਪੇਸ਼, ਪੀੜਤ ਅਧਿਆਪਕਾਵਾਂ ਬਿਆਨ ਦਰਜ ਕਰਵਾਏ
ਵਿਭਾਗੀ ਕਾਰਵਾਈ ਤੇ ਵਿਚਾਰ ਕਰਨ ਲਈ 3 ਫਰਵਰੀ ਨੂੰ ਹੋਵੇਗੀ ਮੀਟਿੰਗ ਬਲਵਿੰਦਰ ਕੌਰ ਰਾਵਲਪਿੰਡੀ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ : ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਡੀ ਐਸ ਈ ਐਲੀਮੈਂਟਰੀ ਸਿੱਖਿਆ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਪੀੜਤ ਔਰਤ ਅਧਿਆਪਕਾਂਵਾਂ ਨੂੰ ਇਨਸਾਫ ਦਿਵਾਉਣ ਲਈ ਪੰਜ ਮੈਂਬਰੀ ਜਾਂਚ ਪੜਤਾਲ ਟੀਮ ਦਾ ਗਠਨ ਕੀਤਾ ਸੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਮੈਂਬਰ ਅਮਰਜੀਤ ਸ਼ਾਸਤਰੀ ਅਤੇ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਬੀ ਪੀ ਈ ਓ ਕਾਦੀਆਂ 2 ਖਿਲਾਫ ਕਾਰਵਾਈ ਕਰਵਾਉਣ ਲਈ ਪੀੜਤ ਪ੍ਰਾਇਮਰੀ ਸਕੂਲ 3 ਅਧਿਆਪਕਾਵਾਂ ਵਲੋਂ ਆਪਣੇ ਬਿਆਨ ਦਰਜ ਕਰਵਾਉਣ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉੱਕਤ ਬੀ ਪੀ ਈ ਓ ਕਾਦੀਆਂ 2 ਖਿਲਾਫ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹੇ ਤੋਂ ਬਾਹਰ ਬਦਲੀ ਕਰਕੇ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪੀੜਤ ਅਧਿਆਪਕਾਂਵਾਂ ਵਲੋਂ ਸਬੂਤਾਂ ਸਹਿਤ ਘੱਟੋ ਘੱਟ 70 ਪੇਜ ਦੀ ਬਿਆਨਾ ਦੀ ਲਿਖਤੀ ਰਿਪੋਰਟ ਦਰਜ ਕਰਵਾਈ ਹੈ। ਜਿਸ ਵਿਚ ਧੀਰਾ ਕਾਦੀਆਂ 2 ਸਕੂਲ ਦੀਆਂ ਅਧਿਆਪਕਾਵਾਂ ਵਲੋਂ ਬਦਲਾ ਲਊ ਭਾਵਨਾ ਨਾਲ ਕਮਾਈ ਛੁੱਟੀ ਨਾ ਦੇਣ, ਬਗੈਰ ਕਿਸੇ ਕਾਰਨ ਤੋਂ ਐਕਸ ਇੰਡੀਆ ਲੀਵ ਰੋਕ ਕੇ ਵਿੱਤੀ ਅਤੇ ਮਾਨਸਿਕ ਪ੍ਰੇਸ਼ਾਨੀ ਦੇਣ ਦੇ ਦੋਸ਼ ਲਗਾਏ ਹਨ।
ਉਹਨਾਂ ਆਪਣੇ ਬਿਆਨਾਂ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਕੂਲ ਦੀ ਢਿੱਲੀ ਕਾਰਗੁਜ਼ਾਰੀ ਦਾ ਵੀ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਬਲਾਕ ਫ਼ਤਹਿਗੜ੍ਹ ਚੂੜੀਆਂ ਦੀ ਅਧਿਆਪਕਾ ਨੇ 50 ਪੰਨਿਆਂ ਦੀ ਸ਼ਿਕਾਇਤ ਵਿੱਚ ਜਿਨਸੀ ਛੇੜਛਾੜ, ਸਰਕਾਰੀ ਪ੍ਰਾਇਮਰੀ ਸਕੂਲ ਮੰਜਿਆਂ ਵਾਲੀ ਤੋਂ ਖਹਿਰਾ ਸਕੂਲ ਵਿੱਚ ਬਦਲੀ ਸਮੇਂ ਰਿਲੀਵ ਕਰਨ ਸਮੇਂ 14 ਦਿਨ ਖਜਲ ਖੁਆਰ ਕਰਨਾ , ਆਪਣੇ ਮਹਿਰੂਮ ਪਿਤਾ ਅਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਰਕਾਰੀ ਵਰਡਪਰੈਸ ਗਰੁੱਪ ਵਿਚ ਗ਼ਲਤ ਢੰਗ ਨਾਲ ਟਿੱਪਣੀ ਭਰਭੂਰ ਪੋਸਟ ਪਾ ਕੇ ਮਾਨਸਿਕ ਅਤੇ ਭਾਵਨਾਤਮਕ ਪ੍ਰੇਸ਼ਾਨੀ ਦੇਣ, ਫ਼ਤਹਿਗੜ੍ਹ ਚੂੜੀਆਂ ਬਲਾਕ ਸਿੱਖਿਆ ਪ੍ਰਾਇਮਰੀ ਦਫ਼ਤਰ ਦੇ ਕਲਰਕ ਇੰਦਰਜੀਤ ਸਿੰਘ ਵਲੋਂ ਆਪਣੇ ਹੀ ਪੱਧਰ ਤੇ ਸਰਕਾਰੀ ਨਿਯਮਾਂ ਦੇ ਉਲਟ ਆਰਜ਼ੀ ਡਿਊਟੀਆਂ ਤਹਿਤ ਤਿੰਨ ਅਧਿਆਪਕਾਂ। ਦਾ ਡੈਪੂਟੇਸ਼ਨ ਲਗਾਉਣਾ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੀ ਪੀ ਈ ਓ ਕਾਦੀਆਂ 2 ਦੇ ਉਕਸਾਵੇ ਹੇਠ ਉਸ ਦਾ ਪੁਤਲਾ ਫੂਕ ਕੇ ਭੰਡੀ ਪ੍ਰਚਾਰ ਕਰਨਾ ਆਦਿ ਸ਼ਾਮਲ ਹੈ।
ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਸੰਘਰਸ਼ੀਲ ਜਥੇਬੰਦੀਆਂ ਦੀ ਰਿਵਿਊ ਮੀਟਿੰਗ 3 ਫਰਵਰੀ ਨੂੰ ਗੁਰਦਾਸਪੁਰ ਵਿਖੇ ਬੁਲਾਈ ਗਈ ਹੈ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਜਥੇਬੰਦੀਆਂ ਭਾਗ ਲੈਣਗੀਆਂ। ਪੀੜਤ ਅਧਿਆਪਕਾਵਾਂ ਨੂੰ ਇਨਸਾਫ ਦਿਵਾਉਣ ਤੱਕ ਲਗਾਤਾਰ ਯਤਨ ਕੀਤਾ ਜਾਵੇਗਾ। ਬਿਆਨ ਦਰਜ ਕਰਵਾਉਣ ਸਮੇਂ ਅਮਰਜੀਤ ਸ਼ਾਸਤਰੀ, ਸੁਰਿੰਦਰ ਸਿੰਘ ਹਰਪੁਰਾ, ਕਮਲਪ੍ਰੀਤ ਕੌਰ, ਹਰਦੀਪ ਕੌਰ, ਸੁਖਪ੍ਰੀਤ ਕੌਰ ਗਿੱਲ, ਅਤੇ ਸਰਵਜੀਤ ਸਿੰਘ ਹਾਜ਼ਰ ਸਨ।