ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਨੂੰ ਕੀਤਾ ਜ਼ਖ਼ਮੀ
ਲੜਾਈ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ : ਦੀਨਾਨਗਰ ਦੇ ਮੁਹੱਲਾ ਆਰੀਆ ਨਗਰ ਨੂੰ ਜਾਂਦੀ ਲਿੰਕ ਰੋਡ ਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਵੀਡੀਓ ਵਿੱਚ ਦੂਜੀ ਧਿਰ ਦੇ ਨੌਜਵਾਨਾਂ ਤੇ ਦਾਤਰਾਂ ਨਾਲ ਹਮਲਾ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ। ਜਿੱਥੇ ਖੂਨ ਦੇ ਵਿੱਚ ਲੱਥਪੱਥ ਇੱਕ ਨੌਜਵਾਨ ਵੀ ਦਿਖਾਈ ਦੇ ਰਿਹਾ ਹੈ ਅਤੇ ਮੌਕੇ ਦੀ ਵੀਡੀਓ ਵਿੱਚ ਹਮਲਾ ਕਰਨ ਦੇ ਦੋਸ਼ ਲਗਾ ਰਿਹਾ ਹੈ । ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੇ ਧਿਰ ਤੇ ਤੇਜ਼ ਤਰ ਵਿਸਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਹਮਲੇ ਵਿੱਚ ਦੋ ਸਗੇ ਭਰਾ ਤੇ ਇੱਕ ਹੋਰ ਨੌਜਵਾਨ ਜੋ ਉਹਨਾਂ ਦਾ ਦੋਸਤ ਦੱਸਿਆ ਜਾ ਰਿਹਾ ਹੈ, ਗੰਭੀਰ ਜ਼ਖਮੀ ਹੋਏ ਹਨ।
ਇਸ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਵੀਡੀਓ ਵਿੱਚ ਜ਼ਖਮੀ ਦਿਖ ਰਹੇ ਨੌਜਵਾਨ ਅਮਨਦੀਪ ਪੁੱਤਰ ਰਤਨ ਲਾਲ ਵਾਸੀ ਮੁਹੱਲਾ ਆਰੀਆ ਨਗਰ ਨੇ ਦੱਸਿਆ ਕਿ ਅਮਨਦੀਪ ਆਪਣੇ ਸਕੂਟਰੀ ਤੇ ਬਾਈਪਾਸ ਤੋਂ ਪਿੰਡ ਆਰੀਆ ਨਗਰ ਨੂੰ ਆਪਣੇ ਪਿੰਡ ਆ ਰਿਹਾ ਸੀ ਤਾਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਲੋਕਾਂ ਨੇ ਉਹਨਾਂ ਦੇ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿੱਥੇ ਲਾਗੇ ਰੋਲਾ ਪੈਂਦੇ ਵੇਖ ਉਸਦੇ ਵੱਡੇ ਭਰਾ ਪਵਨ ਕੁਮਾਰ ਅਤੇ ਦੋਸਤ ਲਖਵਿੰਦਰ ਪਹੁੰਚੇ ਤਾਂ ਇੰਨੀ ਦੇਰ ਨੂੰ ਕੁਝ ਹੋਰ ਨੌਜਵਾਨ ਵੀ ਕਾਰ ਤੇ ਸਵਾਰ ਹੋ ਕੇ ਉਥੇ ਪਹੁੰਚ ਗਏ ਆ ਤੇ ਉਸਦੇ ਭਰਾ ਤੇ ਦੋਸਤ ਤੇ ਵੀ ਤਾਂ ਹਮਲਾ ਕਰ ਦਿੱਤਾ,,, ਜਿਸ ਵਿੱਚ ਅਮਨਦੀਪ ,,, ਪਵਨ ਕੁਮਾਰ ਅਤੇ ਲਖਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਨਿਵਾਸੀ ਗੁਵਾਲੀਅਰ ਹਲਕਾ ਦੀਨਾ ਨਗਰ ਜ਼ਖਮੀ ਹੋਇਆ ਹੈ।ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਦੀਨਾ ਨਗਰ ਦੇ ਐਸਐਚ ਓ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੋ ਹਮਲਾਵਰ ਨੌਜਵਾਨਾਂ ਦੀ ਪਹਿਚਾਨ ਕਰ ਲਈ ਗਈ ਹੈ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਤਿੰਨ ਪਛਾਤੇ ਨੌਜਵਾਨਾਂ ਨੂੰ ਵੀ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।