ਕੂੜੇ ਦੇ ਮਸਲੇ ਦੇ ਪੱਕੇ ਹੱਲ ਲਈ ਸੰਘਰਸ਼ ਹੋਰ ਹੋਵੇਗਾ ਤਿੱਖਾ ਪ੍ਰਧਾਨ ਅਰੁਣ ਗਿੱਲ
ਜਗਰਾਉਂ 9ਜਨਵਰੀ 2026
ਦੀਪਕ ਜੈਨ
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਬੀਤੇ ਦੋ ਦਿਨਾਂ ਤੋਂ ਕੂੜੇ ਦੇ ਪੱਕੇ ਹੱਲ ਲਈ ਧਰਨੇ ਤੇ ਬੈਠੀ ਹੋਈ ਅੱਜ ਦੂਸਰੇ ਦਿਨ ਸਫਾਈ ਸੇਵਕਾਂ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਉਨਾਂ ਵੱਲੋਂ ਬਾਰ-ਬਾਰ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਵੀ ਕੂੜੇ ਦੀ ਸਾਂਭ ਸੰਭਾਲ ਦਾ ਕੋਈ ਵੀ ਪੱਕਾ ਹੱਲ ਨਹੀਂ ਹੋਇਆ ਜਿਸ ਕਾਰਨ ਮਜਬੂਰੀ ਵੱਸ ਉਹਨਾਂ ਨੂੰ ਕੜਕ ਦੀ ਠੰਡ ਵਿੱਚ ਧਰਨੇ ਤੇ ਬੈਠਣਾ ਪੈ ਰਿਹਾ ਹੈ। ਅੱਜ ਦੂਸਰੇ ਦਿਨ ਕਿਸੇ ਵੀ ਪ੍ਰਸਾਸਨਿਕ ਅਧਿਕਾਰੀ ਵੱਲੋਂ ਅਤੇ ਨਾ ਹੀ ਜਿੰਮੇਵਾਰ ਰਾਜਨੀਤਿਕ ਆਗੂ ਵੱਲੋਂ ਉਹਨਾਂ ਦੀ ਸਾਰ ਲਈ ਗਈ। ਜਿਸ ਕਰਕੇ ਸਮੂਹ ਸਫਾਈ ਸੇਵਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਹੋਰ ਤਿੱਖਾ ਕੀਤਾ ਜਾਵੇਗਾ। ਸਫਾਈ ਸੇਵਕ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ ਨੇ ਕਿਹਾ ਸ਼ਹਿਰ ਦੇ ਮਾੜੇ ਹਾਲਾਤਾਂ ਲਈ ਪ੍ਰਸ਼ਾਸਨ ਅਤੇ ਰਾਜਨੀਤਿਕ ਆਗੂ ਜਿੰਮੇਵਾਰ ਹਨ। ਸਫਾਈ ਸੇਵਕਾਂ ਵੱਲੋਂ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਪਹਿਲ ਦੇ ਆਧਾਰ ਤੇ ਸਫਾਈ ਦੇ ਕੰਮ ਨੂੰ ਤਨਦੇਹੀ ਨਾਲ ਸਫਾਈ ਸੇਵਕਾਂ ਵੱਲੋਂ ਨਿਭਾਇਆ ਜਾਂਦਾ ਰਿਹਾ ਹੈ ਅਤੇ ਨਿਭਾਇਆ ਜਾਂਦਾ ਰਹੇਗਾ। ਉਨੀ ਦੇਰ ਕੋਈ ਵੀ ਸਫਾਈ ਕਰਮਚਾਰੀ /ਸੀਵਰਮੈਨ ਆਪਣੇ ਕੰਮ ਤੇ ਨਹੀਂ ਜਾਵੇਗਾ ਜਿੰਨੀ ਦੇਰ ਕੂੜੇ ਨੂੰ ਸੁੱਟਣ ਅਤੇ ਸਾਂਭ ਸੰਭਾਲ ਲਈ ਜਗ੍ਹਾ ਦਾ ਪੱਕਾ ਹੱਲ ਨਹੀਂ ਹੋ ਜਾਂਦਾ। ਇਸ ਮੌਕੇ ਸਫਾਈ ਸਫਾਈ ਯੂਨੀਅਨ ਦੇ ਵਾਇਸ ਪ੍ਰਧਾਨ ਸਨੀ ਸੁੰਦਰ, ਸਰਪ੍ਰਸਤ ਪ੍ਰਦੀਪ ਕੁਮਾਰ ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ, ਸਰਪ੍ਰਸਤ ਸ਼ਾਮ ਲਾਲ ਚਿੰਡਾਲੀਆ, ਬਲਵਿੰਦਰ ਕਲਿਆਣ, ਡਿੰਪਲ ਕੁਮਾਰ, ਸੁਰਜੀਤ ਸਿੰਘ, ਸਨਦੀਪ ਕੁਮਾਰ,ਬਿਕਰਮ ਕੁਮਾਰ, ਸੁਖਵਿੰਦਰ ਸਿੰਘ ਅਤੇ ਸਮੂਹ ਸਫਾਈ ਸੇਵਕ ਸੀਵਰਮੈਨ ਹਾਜ਼ਰ ਰਹੇ