ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਕਰਵਾਇਆ ਗਿਆ ਤੀਜਾ ਰਾਜ ਪੱਧਰੀ ਕਵੀ ਦਰਬਾਰ ਅਤੇ ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ
ਕਿਰਨ ਬੇਦੀ ਅਵਾਰਡ ਅਤੇ ਸਨਮਾਨ ਸਮਾਰੋਹ
Babushahi Network
ਚੰਡੀਗੜ੍ਹ, 8 ਜਨਵਰੀ 2026: ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਮਿਤੀ 4 ਜਨਵਰੀ, ਦਿਨ ਐਤਵਾਰ, ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਤੀਜਾ ਰਾਜ ਪੱਧਰੀ ਕਵੀ ਦਰਬਾਰ, ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਤੇ ਸਨਮਾਨ ਸਮਾਰੋਹ, ਕਿਰਨ ਬੇਦੀ ਅਵਾਰਡ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ (ਰਜਿ.) ਤਰਨਤਾਰਨ, ਵਿਸ਼ੇਸ਼ ਮਹਿਮਾਨ ਬਾਬੂ ਰਾਮ ਦੀਵਾਨਾ ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ, ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ, ਵਿਸ਼ੇਸ਼ ਮਹਿਮਾਨ ਹਰਦੀਪ ਕੌਰ ਵਿਰਕ ਬਿਊਰੋ ਚੀਫ਼ ਚੜ੍ਹਦੀ ਕਲਾ ਟਾਈਮਜ਼ ਵਲੋਂ ਪੁਸਤਕ ਲੋਕ ਅਰਪਣ ਕੀਤੀ ਗਈ।
ਸਮਾਗਮ ਦਾ ਆਗਾਜ਼ ਬਾਬਕਵਾਲਾ ਵਲੋਂ ਸ਼ਬਦ ਨਾਲ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਗੱਡੂ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ, ਬਲਜਿੰਦਰ ਕੌਰ ਸ਼ੇਰਗਿੱਲ ਜਨਰਲ ਸਕੱਤਰ, ਰਾਜਿੰਦਰ ਸਿੰਘ ਧੀਮਾਨ ਸੀਨੀਅਰ ਮੀਤ ਪ੍ਰਧਾਨ, ਡਾ. ਰਜਿੰਦਰ ਰੇਨੂੰ ਮੀਤ ਪ੍ਰਧਾਨ ਵਲੋਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।ਸਮਾਗਮ ਦੌਰਾਨ ਪੁਸਤਕ ਬਾਰੇ ਵਿਚਾਰ ਚਰਚਾ ਅਤੇ ਮੰਚ ਸੰਚਾਲਕ ਰਾਜਿੰਦਰ ਸਿੰਘ ਧੀਮਾਨ ਕੀਤਾ ਗਿਆ। ਸਮਾਗਮ ਦੌਰਾਨ ਹਰਦੀਪ ਕੌਰ ਵਿਰਕ ਅਤੇ ਹਰਪ੍ਰੀਤ ਕੌਰ ਨੂੰ ਕਿਰਨ ਬੇਦੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸੰਗਰੂਰ, ਫਗਵਾੜਾ, ਪਠਾਨਕੋਟ, ਤਰਨਤਾਰਨ, ਲੁਧਿਆਣਾ, ਧੂਰੀ, ਮੌਲੀ ਬੈਦਵਾਣ ਮੋਹਾਲੀ, ਖਰੜ, ਗੁਰਦਾਸਪੁਰ, ਜਲੰਧਰ, ਦਿੱਲੀ ਤੋਂ ਪਹੁੰਚੇ ਕਵੀਆਂ, ਕਵਿੱਤਰੀਆਂ ਵਲੋਂ ਪੁਸਤਕ ਵਿਚ ਛਪੀਆਂ ਕਵਿਤਾਵਾਂ ਸੁਣਾਈਆਂ ਗਈਆਂ।
ਇਸ ਮੌਕੇ ਇਸ ਮੌਕੇ ਸੁਖਦੇਵ ਸਿੰਘ ਗੰਡਵਾ, ਡਾ. ਜੇ ਐਸ ਟਿੱਕਾ, ਸਮਿੱਤਰ ਸਿੰਘ ਦੋਸਤ, ਕਮਲਜੀਤ ਢਿੱਲੋਂ , ਕੇਵਲਜੀਤ ਸਿੰਘ ਕੰਵਲ, ਸਰਬਜੀਤ ਬਾਛਲ, ਪ੍ਰਤਾਪ ਸਿੰਘ ਪਾਰਸ ਗੁਰਦਾਸਪੁਰੀ, ਬਲਵਿੰਦਰ ਸਿੰਘ ਢਿੱਲੋਂ , ਬਲਜੀਤ ਸਿੰਘ ਫਿੱਡਿਆਵਾਲਾ, ਬਨਾਰਸੀ ਦਾਸ, ਬਹਾਦਰ ਸਿੰਘ ਗੋਸਲ, ਲਾਭ ਸਿੰਘ ਲਹਿਲੀ, ਬਾਬੂ ਰਾਮ ਦੀਵਾਨਾ, ਮਾਸਟਰ ਜਗਜੀਤ ਸਿੰਘ ਕਾਉਣੀ, ਮੰਦਰ ਸਿੰਘ ਸਾਹਿਬਚੰਦੀਆਂ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋ, ਭੰਡਾਰੀ ਧੂਰੀ, ਮਮਤਾ ਅੱਤਰੀ, ਜਸਵੰਤ ਕੌਰ ਗਰੇਵਾਲ ਲੁਧਿਆਣਾ, ਹਰਭਜਨ ਸਿੰਘ ਭਗਰੱਥ, ਬਲਜਿੰਦਰ ਕੌਰ ਸ਼ੇਰਗਿੱਲ, ਰਾਜਿੰਦਰ ਸਿੰਘ ਧੀਮਾਨ, ਡਾ. ਰਜਿੰਦਰ ਰੇਨੂੰ , ਡਾ. ਜਗਦੀਪ ਕੌਰ ਅਹੂਜਾ, ਰੇਨੂੰ , ਰੇਖਾ, ਹਰਪ੍ਰੀਤ ਕੌਰ, ਬਾਬਾ ਬਲਬੀਰ ਸਿੰਘ, ਅਮਰਜੀਤ ਕੌਰ ਸਿੱਧੂ ਪ੍ਰੀਤ ਨਰਿੰਦਰ ਕੌਰ ਲੌਂਗੀਆ, ਰਾਕੇਸ਼ ਸਚਦੇਵਾ, ਨਾਨਕ ਚੰਦ ਵਿਰਦੀ, ਅਵਤਾਰ ਸਿੰਘ ਗੋਇੰਦਵਾਲ, ਜਸਵੀਰ ਸਿੰਘ, ਓਂਕਾਰ ਸਿੰਘ, ਅਵਤਾਰ ਸਿੰਘ ਮਹਿਤਪੁਰੀ ਆਦਿ ਸਾਹਿਤਕਾਰਾਂ ਨੇ ਆਪੋਂ ਆਪਣੀਆਂ ਰਚਨਾਵਾਂ ਸੁਣਾ ਸਰੋਤਿਆਂ ਦਾ ਖੂਬ ਰੰਗ ਬੰਨ੍ਹਿਆ ਰੱਖਿਆ ਗਿਆ।
ਸਮਾਗਮ ਦੌਰਾਨ ਗਗਨਦੀਪ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਪਬਲਿਸ਼ਰ ਚੰਡੀਗੜ੍ਹ, ਵਿੱਕੀ ਪਾਸੀ, ਐਡਵੋਕੇਟ ਨਰਿੰਦਰ ਸਿੰਘ ਆਦਿ ਨੇ ਹਾਜ਼ਰੀ ਲਗਵਾਈ। ਇਸ ਮੌਕੇ ਪੁਸਤਕ ਵਿਚ ਸ਼ਾਮਿਲ ਸਾਹਿਤਕਾਰਾਂ ਨੂੰ ਦੋ ਪੁਸਤਕਾਂ ਤੇ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ।