Rajinder Gupta ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ- ਵੰਦੇ ਭਾਰਤ ਟਰੇਨ ਨੂੰ ਬਰਨਾਲੇ ਰੋਕਣ ਅਤੇ ਬਠਿੰਡਾ ਦਿੱਲੀ ਸ਼ਤਾਬਦੀ (Via Sangrur) ਮੁੜ ਚਾਲੂ ਕਰਨ ਤੇ ਹੋਈ ਚਰਚਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ 4 ਦਸੰਬਰ 2025 : ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਬਾਨੀ ਚੇਅਰਮੈਨ ਰਜਿੰਦਰ ਗੁਪਤਾ ਨੇ ਅੱਜ ਇੱਥੇ Min of Railways, min of Information & Broadcasting and Min of Electronics & Information Technology ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਰਾਜਸਭਾ ਮੈਂਬਰ ਤੋਂ ਬਣਨ ਤੋਂ ਬਾਅਦ ਆਪਣੀ ਪਹਿਲੀ ਮੁਲਾਕਾਤ ਵਿੱਚ ਰਜਿੰਦਰ ਗੁਪਤਾ ਨੇ ਨਵੀਂ ਸ਼ੁਰੂ ਹੋਈ ਫਿਰੋਜ਼ਪੁਰ ਦਿੱਲੀ ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਸਟੋਪੇਜ ਬਣਾਉਣ ਦੀ ਮੰਗ ਕੀਤੀ ਜਿਸ ਤੇ ਰੇਲਵੇ ਮੰਤਰੀ ਨੇ ਕਿਹਾ ਕਿ ਕਿ ਇਹ ਮਾਮਲਾ ਵਿਚਾਰ ਅਧੀਨ ਹੈ ਕਿਉਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਇਹ ਮੰਗ ਕੀਤੀ ਹੋਈ ਹੈ
ਇਸ ਤੋਂ ਇਲਾਵਾ ਗੁਪਤਾ ਨੇ ਸੰਗਰੂਰ ਰੇਲਵੇ ਸਟੇਸ਼ਨ ਰਾਹੀ ਬਠਿੰਡਾ ਦਿੱਲੀ ਸ਼ਤਾਬਦੀ ਮੁੜ ਚਾਲੂ ਕਰਨ ਦਾ ਸੁਝਾਅ ਦਿੱਤਾ ਜਿਸ ਤੇ ਵਿਚਾਰ ਕਰਨ ਦਾ ਭਰੋਸਾ ਵੀ ਅਸ਼ਵਨੀ ਵੈਸ਼ਨਵ ਨੇ ਦਿੱਤਾ। ਇਹ ਸ਼ਤਾਬਦੀ ਰੇਲ ਕਾਫੀ ਲੰਬਾ ਸਮਾਂ ਚਲਦੀ ਰਹੀ ਪਰ ਪਿਛਲੇ ਕੁਝ ਸਮੇਂ ਤੋਂ ਬੰਦ ਕਰ ਦਿੱਤੀ ਗਈ ਸੀ
ਚੇਤੇ ਰਹਿ ਕੇ ਬਰਨਾਲਾ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਇਹ ਬਹੁਤ ਵੱਡੀ ਮੰਗ ਹੈ ਕਿ ਕਿ ਵੰਦੇ ਭਾਰਤ ਟਰੇਨ ਬਰਨਾਲੇ ਵੀ ਰੁਕਣੀ ਚਾਹੀਦੀ ਹੈ।