ਮਾਸੂਮ ਦੇ ਕਤਲ ਦੇ ਰੋਸ਼ ਵਜੋਂ ਕੱਢਿਆ ਗਿਆ ਕੈਂਡਲ ਮਾਰਚ
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਕ੍ਰਿਮੀਨਲ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦਿੱਤੀ ਗਈ ਚਿਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ , 19 ਸਤੰਬਰ 2025 :
ਹੁਸ਼ਿਆਰਪੁਰ ਵਿੱਚ ਜੋ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਨੂੰ ਦਰਿੰਦਗੀ ਦੇ ਨਾਲ ਮਾਰਿਆ ਗਿਆ ਸੀ ਅਤੇ ਜਲੰਧਰ ਵਿੱਚ ਵੀ ਪਰਵਾਸੀ ਵੱਲੋਂ ਇੱਕ ਬੱਚੀ ਨੂੰ ਅਗਵਾਹ ਕੀਤਾ ਗਿਆ ਸੀ ਉਸੇ ਰੋਸ ਵਿੱਚ ਕਾਦੀਆਂ ਦੇ ਆਮ ਲੋਕਾਂ ਵੱਲੋਂ ਰੋਬਿਨ ਮਸੀਹ ਦੀ ਅਗਵਾਈ ਹੇਠ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਕਾਦੀਆਂ ਦੇ ਵਾਲਮੀਕ ਮੁਹੱਲੇ ਤੋਂ ਸ਼ੁਰੂ ਹੋ ਕੇ ਥਾਣਾ ਚੌਂਕ ਵਿੱਚ ਸਮਾਪਤ ਹੋਇਆ। ਇਸ ਮੌਕੇ ਉਹਨਾਂ ਵੱਲੋਂ "ਪ੍ਰਵਾਸੀ ਭਜਾਓ ਪੰਜਾਬ ਬਚਾਓ" ਦੇ ਨਾਅਰੇ ਵੀ ਲਗਾਏ ਗਏ ।
ਗੱਲਬਾਤ ਕਰਦਿਆਂ ਰੋਬਿਨ ਮਸੀਹ ਅਤੇ ਆਮ ਲੋਕਾਂ ਦਾ ਕਹਿਣਾ ਸੀ ਕਿ ਜੋ ਹੁਸ਼ਿਆਰਪੁਰ ਵਿੱਚ ਪੰਜ ਸਾਲਾਂ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਬਹੁਤ ਹੀ ਘਿਨੋਨੀ ਹਰਕਤ ਕਰਦੇ ਹੋਏ ਉਸ ਦਾ ਕਤਲ ਕਤਲ ਕੀਤਾ ਗਿਆ ਅਤੇ ਜਲੰਧਰ ਵਿੱਚ ਵੀ ਪ੍ਰਵਾਸੀ ਵੱਲੋਂ ਇੱਕ ਨਾਬਾਲਗ ਬੱਚੀ ਨੂੰ ਅਗਵਾਹ ਕੀਤਾ ਗਿਆ ਉਸੇ ਰੋਸ ਤਹਿਤ ਅੱਜ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ। ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਵਾਸੀਆਂ ਦੇ ਪਛਾਣ ਪੱਤਰਾਂ ਦੀ ਇਨਕੁਆਰੀ ਕਰਕੇ ਜੋ ਕ੍ਰਿਮਨਲ ਲੋਕ ਹਨ ਉਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ ਜੇਕਰ ਪ੍ਰਸ਼ਾਸਨ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਜਥੇਬੰਦੀਆਂ ਨਾਲ ਰਲ ਕੇ ਅਪਰਾਧਕ ਮਾਨਸਿਕਤਾ ਵਾਲੇ ਪ੍ਰਵਾਸੀਆਂ ਦੇ ਖਿਲਾਫ ਵੱਡਾ ਸੰਘਰਸ਼ ਕਰਾਂਗੇ।