ਹੜ੍ਹਾਂ ਦਾ ਪਾਣੀ ਉਤੱਰਨ ਉਪ੍ਰੰਤ ਆਉਣ ਵਾਲ੍ਹੀਆਂ ਮੁਸ਼ਕਲਾਂ ਵਧੇਰੇ ਚਿੰਤਾਜਨਕ ਹੋਣਗੀਆਂ -ਉਪਕਾਰ ਸੋਸਾਇਟੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਸਤੰਬਰ,2025
ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੇ.ਐਸ.ਗਿੱਦਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ , ਮਾ:ਨਰਿੰਦਰ ਸਿੰਘ ਭਾਰਟਾ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕੀਤੇ ਦੌਰੇ ਦੀ ਜਾਣਕਾਰੀ ਸਾਂਝੀ ਕਰਦਿਆਂ “ਉਪਕਾਰ ਹੜ੍ਹਪੀੜਤ ਰਲੀਫ ਫੰਡ” ਦੀ ਵੇਰਵੇ ਸਹਿਤ ਰਿਪੋਰਟਿੰਗ ਕੀਤੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਹੜਾਂ ਉਪ੍ਰੰਤ ਆਉਣ ਵਾਲ੍ਹੀਆਂ ਮੁਸ਼ਕਲਾਂ ਤੇ ਚਰਚਾ ਹੋਈ ਸੱਭ ਦਾ ਵਿਚਾਰ ਸੀ ਕਿ ਇਹ ਵਧੇਰੇ ਚਿੰਤਾਜਨਕ ਹੋਣਗੀਆਂ ਪ੍ਰਾਰਥਨਾ ਕੀਤੀ ਗਈ ਕਿ ਮਿਸਾਲੀ ਸਹਿਯੋਗ ਬਾਅਦ ਵਿੱਚ ਵੀ ਬਣਿਆ ਰਹੇ। ਹਾਊਸ ਵਲੋਂ ਸਰਵਸੰਮਤੀ ਨਾਲ੍ਹ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸ਼ਖ਼ਸੀਅਤਾਂ, ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ਤੇ ਹੋ ਰਹੀ ਬੇਅੰਤ ਸੇਵਾ ਲਈ ਧੰਨਵਾਦੀ ਮਤਾ ਪਾਸ ਕੀਤਾ। ਹਾਊਸ ਵਲੋਂ ਡੇਰਾ ਬਾਬਾ ਨਾਨਕ ਤੇ ਅਜਨਾਲਾ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਨਾਲ੍ਹ ਲਗਦੇ ਇਲਾਕਿਆਂ ਵਿੱਚ ਆਪਣੇ ਮੈਂਬਰਾਂ ਰਾਹੀਂ ਉਤਪੰਨ ਹੋਣ ਵਾਲ੍ਹੀਆਂ ਅਸਲ ਲੋੜਾਂ ਦੀ ਸੂਚੀ ਤਿਆਰ ਕਰਨ ਲਈ ਪੰਜ ਮੈਂਬਰੀ ਕਮੇਟੀ ਨਾਮਜ਼ਦ ਕੀਤੀ ਜਿਸ ਵ ਮਾਸਟਰ ਨਰਿੰਦਰ ਸਿੰਘ ਭਾਰਟਾ, ਜਨਰਲ ਸਕੱਤਰ ਜੱਸੋਮਜਾਰਾ, ਸਤਨਾਮ ਸਿੰਘ, ਬੀਰਬੱਲ ਤੱਖੀ ਤੇ ਦੇਸ ਰਾਜ ਬਾਲੀ ਅਧਾਰਿਤ ਕਮੇਟੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜ ਅਨੁਸਾਰ ਸਹਿਯੋਗੀ ਕਾਰਜ ਕਰਨ ਲਈ ਅਧਿਕਾਰਤ ਕੀਤਾ। ਹਾਊਸ ਨੇ ਐਨ.ਆਰ.ਆਈ,ਸਮਾਜ ਸੇਵੀ ਸ਼ਖ਼ਸੀਅਤਾਂ ਤੇ ਮੈਂਬਰਾਂ ਵਲੋਂ ਵਿਸ਼ੇਸ਼ ਫੰਡ ਵਿੱਚ ਪਾਈ ਯੋਗਦਾਨ ਲਈ ਧੰਨਵਾਦੀ ਮਤਾ ਪਾਸ ਕੀਤਾ। ਹਾਊਸ ਵਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ ਸਿਲਾਈ ਟ੍ਰੇਨਿੰਗ ਸੈਂਟਰ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ ਗਈ। ਟ੍ਰੇਨਿੰਗ ਸੈਂਟਰ ਦੇ ਕੰਮ ਕਾਜ਼ ਦੀ ਪ੍ਰਗਤੀ ਲਈ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਅਗਵਾਈ ਵਿੱਚ ਮੈਡਮ ਜਯੋਤੀ ਬੱਗਾ ਤੇ ਮੈਡਮ ਸੁੱਖਵਿੰਦਰ ਕੌਰ ਸੁੱਖੀ ਤੇ ਅਧਾਰਿਤ ਕਮੇਟੀ ਬਣਾਈ ਗਈ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਮਾਸਟਰ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਸਤਨਾਮ ਸਿੰਘ ਚੱਕ ਗੁਰੂ, ਜਯੋਤੀ ਬੱਗਾ, ਸੁੱਖਵਿੰਦਰ ਕੌਰ ਸੁੱਖੀ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ ਹਾਜ਼ਰ ਸਨ।