ਹੜ੍ਹ ਪੀੜਤਾਂ ਲਈ ਦਵਾਈਆਂ ਭੇਜਦੇ ਹੋਏ ਡਾ ਚਾਹਲ ਅਤੇ ਸਾਥੀ
ਦੀਦਾਰ ਗੁਰਨਾ
ਖੰਨਾ 5 ਸਤੰਬਰ 2025 : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ , ਜਿਸ ਕਰਕੇ ਹੜ੍ਹ ਪੀੜਤ ਇਲਾਕਿਆਂ ’ਚ ਲੋਕਾਂ ਦਾ ਮਾੜਾ ਹਾਲ ਹੈ , ਲੋਕਾਂ ਦਾ ਸਾਥ ਦੇਣ ਲਈ ਵੱਖ ਵੱਖ ਸਮਾਨ ਲੈ ਕੇ ਪੰਜਾਬ ਦੇ ਲੋਕ ਪੁੱਜ ਰਹੇ ਹਨ, ਖੰਨਾ ਤੋਂ ਡਾ. ਚਾਹਲ ਆਯੂਰਵੈਦਾ ਦੇ ਮਾਲਕ, ਉੱਘੇ ਸਮਾਜ ਸੇਵੀ ਡਾ. ਗੁਰਮੁੱਖ ਸਿੰਘ ਚਾਹਲ ਵੱਲੋਂ ਆਪਣੇ ਸਾਥੀਆਂ ਨਾਲ ਹੜ੍ਹ ਪੀੜਤਾਂ ਲਈ ਦਵਾਈਆਂ ਭੇਜੀਆਂ ਗਈਆਂ ਹਨ ,ਇਸ ਮੌਕੇ ਡਾ. ਚਾਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਜਿੱਥੇ ਕੁਦਰਤੀ ਆਫ਼ਤਾਂ ਸਮੇਂ ਦੂਜੇ ਦੇਸ਼ਾਂ ਤੇ ਦੂਜੇ ਰਾਜਾਂ ਦੀ ਮਦਦ ਲਈ ਅੱਪੜ ਜਾਂਦੇ ਹਨ , ਉੱਥੇ ਅੱਜ ਖੁਦ ਪੰਜਾਬ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਗਿਆ ਹੈ , ਜਿਸ ਦੀ ਹਰ ਪੰਜਾਬੀ ਨੂੰ ਸਹਾਇਤਾ ਕਰਨੀ ਚਾਹੀਦੀ ਹੈ , ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਇਲਕਿਆਂ ’ਚ ਜਿੱਥੇ ਖਾਣ ਪੀਣ, ਪਹਿਨਣ ਤੇ ਹੋਰ ਸਮਾਨ ਲੋੜ ਹੈ, ਉੱਥੇ ਹੀ ਲੋਕਾਂ ਨੂੰ ਬਿਮਾਰੀਆਂ ਆਦਿ ਤੋਂ ਬਚਾਉਣ ਲਈ ਦਵਾਈਆਂ ਦੀ ਸਖ਼ਤ ਲੋੜ ਹੈ , ਜਿਸ ਕਰਕੇ ਲੋਕਾਂ ਦੀ ਸੁਰੱਖਿਆਂ ਨੂੰ ਦੇਖਦੇ ਹੋਏ , ਉਨ੍ਹਾਂ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾਂ ਲਈ ਦਵਾਈਆਂ ਭੇਜੀਆਂ ਗਈਆਂ ਹਨ , ਉਨ੍ਹਾਂ ਕਿਹਾ ਕਿ ਉਹ ਲੋੜਵੰਦ ਲੋਕਾਂ ਦੀ ਮੱਦਦ ਲਈ ਹਮੇਸ਼ਾਂ ਤੱਤਪਰ ਰਹਿਣਗੇ , ਵੱਖ ਵੱਖ ਇਲਾਕਿਆਂ ’ਚ ਲੋਕਾਂ ਦੀ ਸਹਾਇਤਾਂ ਲਈ ਸਮੇਂ ਸਮੇਂ ’ਤੇ ਦਵਾਈਆਂ ਭੇਜਦੇ ਰਹਿਣਗੇ , ਇਹ ਸੇਵਾ ਹੜ੍ਹਾਂ ਦਾ ਪਾਣੀ ਠੱਲ ਜਾਣ ਤੋਂ ਬਾਅਦ ਵੀ ਜਾਰੀ ਰਹੇਗੀ ,ਕਿਉਂਕਿ ਉਸ ਸਮੇਂ ਇਸ ਦੀ ਵੱਡੀ ਜ਼ਰੂਰਤ ਹੋਵੇਗੀ , ਇਸ ਮੌਕੇ ਗਾਇਕ ਹੁਸਿਆਰ ਮਾਹੀ, ਕੁਲਜੀਤ ਸਿੰਘ, ਕੁਲੰਵਤ ਸਿੰਘ ਮੰਗਾ, ਗੁਰਿੰਦਰ ਸਿੰਘ ਧਾਲੀਵਾਲ ਅਦਿ ਹਾਜ਼ਰ ਸਨ