ਡਿਪਟੀ ਕਮਿਸ਼ਨਰ ਦੇ ਗੰਨਮੈਨਾਂ ਨੇ ਦਿੱਤੀ ਹੜ੍ਹ ਪੀੜਤਾਂ ਲਈ ਇੱਕ-ਇੱਕ ਦਿਨ ਦੀ ਤਨਖਾਹ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2025 : ਪੰਜਾਬ ‘ਚ ਹੜ੍ਹ ਪੀੜਤ ਇਲਾਕਿਆਂ ਵਿੱਚ ਜੂਝ ਰਹੇ ਲੋਕਾਂ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾ, ਆਪਸੀ ਭਾਈਚਾਰਕ ਸਾਂਝ ਤੋਂ ਇਲਾਵਾ ਹੋਰਨਾਂ ਵਲੋਂ ਖਾਣ, ਪੀਣ ਅਤੇ ਪਸ਼ੂਆਂ ਲਈ ਹਰੇ-ਚਾਰਾ ਭੇਜ ਕੇ ਆਪਣਾ ਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਗੰਨਮੈਨਾਂ ਵਲੋਂ ਇੱਕ-ਇੱਕ ਦਿਨ ਦੀ ਤਨਖਾਹ ਦੇ ਕੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗੰਨਮੈਨਾਂ ਦੀ ਹੌਂਸਲਾ-ਅਫਜਾਈ ਕਰਦਿਆਂ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਉਣ।
ਇਸ ਦੌਰਾਨ ਪੀਐਸਓ ਏਐਸਆਈ ਜਸਕਰਨ ਸਿੰਘ, ਏਐਸਆਈ ਹਰਪਾਲ ਸਿੰਘ, ਏਐਸਆਈ ਜੀਤ ਸਿੰਘ, ਏਐਸਆਈ ਹਰਜੀਤ ਸਿੰਘ, ਏਐਸਆਈ ਰਜਿੰਦਰ ਸਿੰਘ, ਏਐਸਆਈ ਜਸਬੀਰ ਸਿੰਘ, ਸੀਨੀਅਰ ਸਿਪਾਹੀ ਅਨਮੋਲ ਰਤਨ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਸੁਖਮੰਦਰ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ।