ਕਰਤਾਰਪੁਰ ਕੋਰੀਡੋਰ ਰੋਡ ਤੇ ਖੜਾ ਨਾਲਿਆਂ ਦੀ ਨਿਕਾਸੀ ਦਾ ਪਾਣੀ
ਦੋ ਔਰਤਾਂ ਦੇ ਡਿੱਗਣ ਤੋਂ ਬਾਅਦ ਦੁਕਾਨਦਾਰ ਮੁੜ ਤੋਂ ਹੋ ਗਏ ਇਕੱਠੇ
ਰੋਹਿਤ ਗੁਪਤਾ
ਗੁਰਦਾਸਪੁਰ , 12 ਜੁਲਾਈ 2025 :
ਸ੍ਰੀ ਕਰਤਾਰਪੁਰ ਕੋਰੀਡੋਰ ਰੋਡ ਨੂੰ ਜਾਣ ਵਾਲੇ ਹਾਈਵੇ ਨੰਬਰ 354 ਹਾਈਵੇ ਤੇ ਸਥਿਤ ਜਿਲਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਤੇ ਖਲੋਤੇ ਪਾਣੀ ਨੇ ਇਥੋਂ ਦੇ ਵਾਸੀਆਂ ਖਾਸ ਕਰ ਰੋਡ ਤੇ ਸਥਿਤ ਦੁਕਾਨਦਾਰਾਂ ਦਾ ਜੀਨਾ ਮੋਹਾਲ ਕੀਤਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜਦਕਿ ਕਲਾਨੌਰ ਵਿੱਚ ਕਈ ਇਤਿਹਾਸਿਕ ਸਥਾਨ ਹਨ ਜਿਸ ਨੂੰ ਦੇਖਣ ਲਈ ਦੂਜੇ ਸੂਬਿਆਂ ਵਿੱਚੋਂ ਵੀ ਲੋਕ ਆਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਨਾਲੇ ਦੀ ਨਿਕਾਸੀ ਛੱਪੜ ਨੂੰ ਕੀਤੀ ਗਈ ਹੈ ਜੋ ਕਿ ਉਚਾਈ ਵਾਲੇ ਪਾਸੇ ਹੈ ਇਸ ਲਈ ਨਿਕਾਸੀ ਉਧਰ ਨਹੀਂ ਹੋ ਪਾਉਂਦੀ । ਜੇਕਰ ਇਹ ਨਿਕਾਸੀ ਲਹਿੰਦੇ ਪਾਸੇ ਕਰ ਦਿੱਤੀ ਜਾਏ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ ਪਰ ਸਬੰਧਤ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਲਾਪਰਵਾਹ ਬਣੇ ਹੋਏ ਹਨ । ਉਹ ਨਾ ਕਿਹਾ ਕਿ ਜਲਦੀ ਹੀ ਜੇਕਰ ਸਮੱਸਿਆ ਦਾ ਹੱਲ ਨਾ ਹੀ ਹੋਇਆ ਤਾਂ ਉਹ ਮਜਬੂਰਨ ਸੜਕਾਂ ਤੇ ਆ ਜਾਣਗੇ। ਦੁਕਾਨਦਾਰਾਂ ਨੇ ਕਿਹਾ ਕਿ ਹਾਲ ਇਹ ਹੈ ਕਿ ਗੰਦਗੀ ਕਰਨ ਉਹਨਾਂ ਦੀ ਦੁਕਾਨਾਂ ਤੇ ਗ੍ਰਾਹਕ ਨਹੀਂ ਆਉਂਦੇ ਦੂਜੇ ਪਾਸੇ ਲਗਾਤਾਰ ਖੜੇ ਪਾਣੀ ਕਾਰਨ ਉਹਨਾਂ ਨੂੰ ਬਿਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।