ਜਦੋਂ ਕਿਸੇ ਵਿਅਕਤੀ ਦੀ ਪਰਛਾਈ ਉਸਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਸਮਝੋ ਕਿ ਸੂਰਜ ਡੁੱਬਣ ਵਾਲਾ ਹੈ - ਜਾਖੜ
ਚੰਡੀਗੜ੍ਹ, 11 ਜੁਲਾਈ 2025 - ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ PM 'ਮੋਦੀ ਤੇ ਅੱਜ ਫੇਰ ਵਿਧਾਨ ਸਭਾ 'ਚ ਨਿਸ਼ਾਨੇ ਸਾਧੇ। ਜਿਸ 'ਤੇ ਬੀਜੇਪੀ ਪੰਜਾਬ ਪ੍ਰਧਾਨ ਨੇ ਕਿਹਾ ਕਿ, "ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਸ ਤਰ੍ਹਾਂ ਦੀ ਭਾਸ਼ਾ ਤੁਸੀਂ ਦੇਸ਼ ਤੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵਰਤ ਰਹੇ ਹੋ, ਇਹ ਸਬੂਤ ਹੈ ਕਿ ਤੁਸੀਂ ਮਰਿਯਾਦਾਵਾਂ ਭੁੱਲ ਚੁੱਕੇ ਹੋ, ਪਰ ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਪਰਛਾਈ ਉਸਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਜੁਬਾਨ ਉਸਦੀ ਔਕਾਤ ਤੋਂ ਲੰਬੀ ਹੋਣ ਲੱਗੇ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ।"