ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਦੇ ਮੌਕੇ 'ਤੇ ਮਨਾਇਆ ਜਾਵੇ: ਸਮਾਜ ਸੇਵੀ ਸੰਸਥਾਵਾਂ ਵੱਲੋਂ ਸਪੀਕਰ ਨੂੰ ਮੰਗ ਪੱਤਰ
- ਸਮਾਜ ਸੇਵੀ ਸੰਸਥਾਵਾਂ ਵੱਲੋਂ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਉਣ ਲਈ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਸੌਂਪਿਆ
ਚੰਡੀਗੜ੍ਹ, 10 ਜੁਲਾਈ 2025 - ਪੰਜਾਬ ਦੀ ਭਾਈ ਘਨੱਈਆ ਜੀ ਸੇਵਾ ਸੰਸਥਾਂਵਾਂ ਦੇ ਨੁਮਾਇੰਦਿਆਂ ਵੱਲੋਂ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮਿਲ ਕੇ ਮੰਗ ਕੀਤੀ ਗਈ ਕਿ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਜੋ ਕਿ ਹਰ ਸਾਲ 20 ਸਤੰਬਰ ਨੂੰ ਮਨਾਇਆ ਜਾਂਦਾ ਹੈ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇ ਅਤੇ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਦਾਨੇ ਵਿੱਚ ਜ਼ਖ਼ਮੀ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਕੀਤੀ ਸੇਵਾ ਸਾਨੂੰ ਸਰਬਸਾਂਝੀਵਾਲਤਾ, ਨਿਰਪੱਖਤਾ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਭਾਈ ਘਨੱਈਆ ਜੀ ਵੈਲਫ਼ੇਅਰ ਸੁਸਾਇਟੀ ਕਰਮਸਰ ਰਾੜਾ ਸਾਹਿਬ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਖ਼ਾਲਸਾ, ਭਾਈ ਘਨੱਈਆ ਜੀ ਕੈਂਸਰ ਰੋਕੋ ਸੰਸਥਾ ਫਰੀਦਕੋਟ ਦੇ ਪ੍ਰਧਾਨ ਹਰਵਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਰਦਾਰ ਬਹਾਦਰ ਸਿੰਘ ਖ਼ਾਲਸਾ ਨੇ ਸੰਧਵਾਂ ਸਾਹਿਬ ਨੂੰ ਦੱਸਿਆ ਕਿ ਭਾਈ ਘਨੱਈਆ ਜੀ ਵੱਲੋਂ ਕੀਤੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਸਦਕਾ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਜਨੇਵਾ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਕਿਹਾ ਕਿ ਰੈਡ ਕਰਾਸ ਦੇ ਜਨਮ ਤੋਂ ਤਕਰੀਬਨ 200 ਸਾਲ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਜਲ ਛਕਾਉਣ ਅਤੇ ਉਨ੍ਹਾਂ ਦੇ ਜ਼ਖਮਾਂ ਤੇ ਮੱਲ੍ਹਮ ਪੱਟੀ ਕਰਨ ਦੀ ਸੇਵਾ ਅਤੇ ਉਨ੍ਹਾਂ ਨੂੰ ਬਚਾਉਣ ਦੀ ਸੇਵਾ ਕੀਤੀ ਮਹਾਨ ਸੇਵਾ ਕੀਤੀ । ਇਸ ਸੇਵਾ ਨੂੰ ਮਾਣ ਦਿੰਦੇ ਹੋਏ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਪਬਲਿਸ਼ ਕਰ ਦਿੱਤਾ ਹੈ। ਜੋ ਕਿ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਲਈ ਬਹੁਤ ਹੀ ਮਾਣ ਅਤੇ ਸਤਿਕਾਰ ਦੀ ਗੱਲ ਹੈ।
ਇਸ ਸਬੰਧੀ ਵਿਸ਼ਵ ਭਰ ਵਿੱਚ ਵਸਦੇ ਸਮੂਹ ਪੰਜਾਬੀਆਂ ਵੱਲੋਂ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਜਨੇਵਾ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ ਜਾਵੇ ।
ਨੌਜਵਾਨ ਵਰਗ ਨੂੰ ਭਾਈ ਘਨੱਈਆ ਜੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਯੂਨੀਵਰਸਿਟੀਆਂ, ਕਾਲਜਾਂ , ਸਕੂਲਾਂ ਅਤੇ ਸਰਕਾਰੀ ਅਤੇ ਹੋਰ ਅਦਾਰਿਆਂ ਵਿੱਚ ਮਨਾਇਆ ਜਾਵੇ
ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਅਤੇ ਜੰਗੀ ਯੋਧਿਆਂ ਦੀਆਂ ਕੁਰਬਾਨੀਆਂ ਸਬੰਧੀ ਸਥਾਪਤ ਕੀਤੇ ਅਜਾਇਬ ਘਰਾਂ ਅਤੇ ਯਾਦਗਾਰਾਂ , ਰੈਡ ਕਰਾਸ ਭਵਨਾਂ ਵਿੱਚ ਭਾਈ ਘਨੱਈਆ ਜੀ ਦੀਆਂਤਸਵੀਰਾਂ ਲਗਾਈਆਂ ਜਾਣ।
ਭਾਈ ਘਨੱਈਆ ਜੀ ਜਿਸ ਅਸਥਾਨ ਤੋਂ ਆਪਣੀ ਮਸ਼ਕ ਨਾਲ ਪਾਣੀ ਭਰ ਕੇ ਲਿਆਂਦੇ ਸਨ ਉਹ ਅਸਥਾਨ ਗੁਦੁਆਰਾ ਬਾਉਲੀਂਆਂ ਭਾਈ ਘਨੱਈਆ ਜੀ ਨੂੰ ਵੀ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾਣ।
ਪ੍ਰੋ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਹੁਸ਼ਿਆਰਪੁਰ। ਕੋਆਰਡੀਨੇਟਰ ਭਾਈ ਘਨੱਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ।
ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਕਰਮਸਰ ਰਾੜਾ ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ ਖ਼ਾਲਸਾ, ਭਾਈ ਘਨ੍ਹਈਆ ਜੀ ਕੇਅਰ ਅਤੇ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਸ਼੍ਰੀ ਕੇ ਕੇ ਸੈਣੀ, ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ।
ਗੁਰਪ੍ਰੀਤ ਸਿੰਘ ਚਾਂਦਬਾਜਾ ਚੇਅਰਮੈਨ, ਹਰਵਿੰਦਰ ਸਿੰਘ ਪ੍ਰਧਾਨ, ਭਾਈ ਘਨੱਈਆ ਜੀ ਕੈਂਸਰ ਰੋਕੋ ਸੰਸਥਾ ਫਰੀਦਕੋਟ ਸ਼ਿਵ ਜੀਤ ਸਿੰਘ, ਹਮਿਉਨੀਟੀ ਫਾਉਂਡੇਸ਼ਨ, ਫਰੀਦਕੋਟ ਹਰਜੀਤ ਸਿੰਘ ਨੰਗਲ ਪ੍ਰਧਾਨ ਭਾਈ ਘਨੱਈਆ ਜੀ ਨਿਸ਼ਕਾਮ ਵੈਲਫੇਅਰ ਸੁਸਾਇਟੀ, ਹਰਿਆਣਾ , ਸਰਬ ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਦੇ ਕੋਆਰਡੀਨੇਟਰ,ਅਨੂਰਾਗ ਸੂਦ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਿੱਤੇ ਗਏ ਭਰੋਸੇ ਲਈ ਧੰਨਵਾਦ ਕੀਤਾ ਗਿਆ ਹੈ।