Canada: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਕਨੇਡਾ-ਡੇ ਸਮਾਗਮ
ਹਰਦਮ ਮਾਨ
ਸਰੀ, 8 ਜੁਲਾਈ- ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਕਨੇਡਾ ਦਾ ਝੰਡਾ ਲਹਿਰਾਇਆ ਗਿਆ ਅਤੇ 'ਓ ਕੈਨੇਡਾ’ (O CANADA) ਦੇ ਸੰਗੀਤ ਨਾਲ ਸਾਰਾ ਹਾਲ ਗੂੰਜ ਉੱਠਿਆ।
ਅਜਮੇਰ ਸਿੰਘ ਵਕੀਲ ਅਤੇ ਬੇਅੰਤ ਸਿੰਘ ਢਿੱਲੋਂ ਨੇ ਕਨੇਡਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਦਵਿੰਦਰ ਕੌਰ ਜੋਹਲ, ਮਨਜੀਤ ਸਿੰਘ ਮੱਲ੍ਹਾ ਨੇ ਖੂਬ ਰੰਗ ਬੰਨਿਆ। ਸਵ. ਗੁਰਮੇਜ ਸਿੰਘ ਜੌਹਲ ਦੇ ਭਰਾ ਅਮਰਜੀਤ ਸਿੰਘ ਜੌਹਲ ਅਤੇ ਨੂੰਹ ਰਾਣੀ ਕੁਲਵਿੰਦਰ ਕੌਰ ਜੌਹਲ ਅਤੇ ਗੁਰਮੀਤ ਕੌਰ ਜੌਹਲ ਵੱਲੋਂ ਹਰ ਸਾਲ ਦੀ ਤਰ੍ਹਾਂ ਸੀਨੀਅਰ ਸੈਂਟਰ ਵਾਸਤੇ ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਜਨਰਲ ਸਕੱਤਰ ਕਿਰਪਾਲ ਸਿੰਘ ਜੌਹਲ ਨੇ ਸਭਨਾਂ ਮੈਂਬਰਾਂ ਦਾ ਧੰਨਵਾਦ ਕੀਤਾ।