ਸੜਕ ਕਿਨਾਰੇ ਖੜੀ ਗੱਡੀ ਦੀ ਬਾਰੀ ਖੋਲ੍ਹਣ ਕਾਰਨ ਵਾਪਰਿਆ ਹਾਦਸਾ: ਪਤੀ ਦੀ ਮੌਤ ,ਪਤਨੀ ਗੰਭੀਰ ਜ਼ਖਮੀ
- ਮੋਟਰਸਾਈਕਲ ਸਵਾਰ ਪਤੀ ਦੇ ਉੱਪਰੋਂ ਗੁਜਰਿਆ ਟਰੱਕ, ਮੌਕੇ ਤੇ ਮੌਤ ,ਪਤਨੀ ਵੀ ਹੋਈ ਗੰਭੀਰ ਜਖਮੀ
ਰਿਪੋਰਟਰ... ਰੋਹਿਤ ਗੁਪਤਾ
ਗੁਰਦਾਸਪੁਰ, 18 ਮਈ 2025 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਰਮਕੋਟ ਬੱਗਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ।ਜਾਣਕਾਰੀ ਮੁਤਾਬਿਕ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਉਮਰ ਕਰੀਬ 50 ਸਾਲ ਆਪਣੀ ਪਤਨੀ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਬਟਾਲਾ ਵੱਲ ਨੂੰ ਜਾ ਰਹੇ ਸੀ ਕਿ ਅਚਾਨਕ ਸੜਕ ਕਿਨਾਰੇ ਖੜੀ ਗੱਡੀ ਦੇ ਸਵਾਰ ਨੇ ਬਾਰੀ ਖੋਲ ਦਿੱਤੀ ਅਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ ਬਾਰੀ ਨਾਲ ਟਕਰਾ ਗਿਆ ਅਤੇ ਜਤਿੰਦਰ ਅਤੇ ਉਸਦੀ ਪਤਨੀ ਸੜਕ ਤੇ ਡਿੱਗ ਗਏ ਅਤੇ ਪਿੱਛੋਂ ਆ ਰਹਿਆ ਟਰੱਕ ਜਤਿੰਦਰ ਸਿੰਘ ਦੇ ਉਪਰ ਦੀ ਗੁਜ਼ਰ ਗਿਆ। ਜਿਸ ਕਾਰਨ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸਨੂੰ ਇਲਾਜ ਲਈ ਅਮ੍ਰਿੰਤਸਰ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕੇ ਮ੍ਰਿਤਕ ਦੇ ਬੱਚੇ ਵਿਦੇਸ਼ ਰਹਿੰਦੇ ਹਨ ਅਤੇ ਇਹ ਦੋਵੇਂ ਪਤੀ ਪਤਨੀ ਬਟਾਲਾ ਦੇ ਮੱਲੀ ਮਾਰਕੀਟ ਨਜਦੀਕ ਰਹਿੰਦੇ ਸਨ ।