Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 17 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਦਿੱਲੀ 'ਚ AAP ਨੂੰ ਵੱਡਾ ਝਟਕਾ: 13 ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਬਣਾਈ
1. ਭਗਵੰਤ ਮਾਨ ਅਤੇ ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਮੰਗਿਆ
- ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਦਾ ਸਾਥ ਦੇਣ ਦੀ ਅਪੀਲ
- ਨਸ਼ਿਆਂ ਵਿਰੁੱਧ ਮੋਹਰੀ ਭੂਮਿਕਾ ਨਿਭਾਉਣ ਵਾਲੇ ਪਿੰਡ ਨਾਰੰਗਵਾਲ ਨੇ ਮੁੱਖ ਮੰਤਰੀ ਨੂੰ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ
- ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ
2. ਕੇਜਰੀਵਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਦਾ ਸਫਾਇਆ ਕਰਨ ਦਾ ਅਹਿਦ ਦੁਹਰਾਇਆ, ਕਿਹਾ 10,000 ਨਸ਼ਾ ਤਸਕਰ ਸਲਾਖਾਂ ਪਿੱਛੇ ਡੱਕੇ
- ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ - ਕੇਜਰੀਵਾਲ ਨੇ ਵਿਰੋਧੀ ਧਿਰਾਂ ਨੂੰ ਕਰੜੇ ਹੱਥੀਂ ਲਿਆ
3. ਨਗਰ ਨਿਗਮ ਲੁਧਿਆਣਾ ਨੇ ਕੇਂਦਰ ਸਰਕਾਰ ਦੇ ਰੇਲ ਮਹਿਕਮੇ ਦਾ ਸਫਾਈ ਨਾ ਕਰਾਉਣ 'ਤੇ ਚਲਾਨ ਕੱਟਿਆ
4. ਅਮਰੀਕਾ ’ਚ ਆਏ ਟੋਰਨੇਡੋ ਤੁਫ਼ਾਨੀ ਮੌਸਮ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ
5. Breaking : ਪੰਜਾਬ 'ਚ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ
- ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਿਆ ਜਾਵੇ - ਧਾਲੀਵਾਲ
- ਨਸ਼ਾ ਪੰਜਾਬ ਦਾ ਦੁਸ਼ਮਣ, ਹਰ ਪੰਜਾਬੀ ਬਣੇਗਾ ਯੋਧਾ : ਡਾ. ਰਵਜੋਤ ਸਿੰਘ
- ਨਸ਼ਾ ਮੁਕਤੀ ਯਾਤਰਾ ਰਾਹੀਂ 15,000 ਤੋਂ ਵੱਧ ਪਿੰਡਾਂ ਤੇ ਵਾਰਡਾਂ ਤੱਕ ਲੋਕ ਸੰਪਰਕ ਤੇ ਜਨ ਜਾਗਰੂਕਤਾ ਦਾ ਸੁਨੇਹਾ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
6. ‘ਯੁੱਧ ਨਸ਼ਿਆਂ ਵਿਰੁੱਧ’ 77ਵਾਂ ਦਿਨ: 2.5 ਕਿਲੋਗ੍ਰਾਮ ਹੈਰੋਇਨ, 46 ਲੱਖ ਰੁਪਏ ਦੀ ਡਰੱਗ ਮਨੀ ਸਮੇਤ 250 ਨਸ਼ਾ ਤਸਕਰ ਕਾਬੂ
- ਸਰਹੱਦ ਪਾਰ ਦੇ ਤਸਕਰੀ ਨੈੱਟਵਰਕਾਂ ਨੂੰ ਵੱਡਾ ਝਟਕਾ; 1.01 ਕਿਲੋ ਹੈਰੋਇਨ, 45.19 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
7. ਦੇਸ਼ ਦੀ ਨੰਬਰ ਇਕ ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਸਾਰੇ ਸਮਝੌਤੇ (ਐੱਮਓਯੂ) ਕੀਤੇ ਰੱਦ
8. ਬਲਵੰਤ ਸਿੰਘ ਰਾਜੋਆਣਾ ਸੰਬੰਧੀ ਪਟੀਸ਼ਨ ਮੀਟਿੰਗ: SGPC ਸਰਕਾਰ ਅੱਗੇ ਨਾ ਗੋਡੇ ਟੇਕੇਗੀ ਨਾ ਹੀ ਪਟੀਸ਼ਨ ਵਾਪਸ ਲਵੇਗੀ
9. ਮੋਗਾ ਮੀਟਿੰਗ ਨੇ ਸੂਬੇ ਭਰ ਦੇ ਅਕਾਲੀ ਵਰਕਰਾਂ ਦੀ ਅਣਥੱਕ ਮਿਹਨਤ ਦੇ ਨਤੀਜੇ ਤੇ ਮੋਹਰ ਲਗਾਈ - ਇਯਾਲੀ
10. ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਲੇਡੀ ਯੂਟਿਊਬਰ ਨੂੰ ਕੋਰਟ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ
- ਗ੍ਰਾਮ ਰੋਜ਼ਗਾਰ ਸਹਾਇਕ ਸਸਪੈਂਡ, ਦੋ ਹੋਰ ਨੂੰ ਕਾਰਨ ਦੱਸੋ ਨੋਟਿਸ ਜਾਰੀ
- ਮੁੰਬਈ ਹਵਾਈ ਅੱਡੇ ਤੋਂ ISIS ਦੇ 2 ਅੱਤਵਾਦੀ ਗ੍ਰਿਫ਼ਤਾਰ
- ਨੀਰਜ ਚੋਪੜਾ ਦਾ ਸੁਪਨਾ ਸਾਕਾਰ ਹੋਇਆ, ਪਹਿਲੀ ਵਾਰ 90 ਮੀਟਰ ਦੇ ਅੰਕੜੇ ਨੂੰ ਛੂਹਿਆ