ਉਸਾਰੀ ਮਿਸਤਰੀ ਮਜਦੂਰ ਯੂਨੀਅਨ 20 ਮਈ ਨੂੰ ਹੜਤਾਲ ਕਰਕੇ ਇਫਟੂ ਦੀ ਰੈਲੀ ਵਿਚ ਹੋਵੇਗੀ ਸ਼ਾਮਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਮਈ 2025 - ਉਸਾਰੀ ਮਿਸਤਰੀ ਮਜਦੂਰ ਯੂਨੀਅਨ ਨੇ 20 ਮਈ ਨੂੰ ਹੜਤਾਲ ਕਰਕੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਇਫਟੂ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਯੂਨੀਅਨ ਦੀ ਨਵਾਂਸ਼ਹਿਰ ਇਕਾਈ ਦੀ ਇੱਥੇ ਮੀਟਿੰਗ ਪ੍ਰਧਾਨ ਸ਼ਿਵ ਨੰਦਨ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਰੇ ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਮਾਲਕ ਪੱਖੀ ਅਤੇ ਮਜਦੂਰ ਵਿਰੋਧੀ ਚਾਰ ਕਿਰਤ ਕੋਡ ਲੈ ਆਂਦੇ ਹਨ ਜੋ ਕਿਰਤੀਆਂ ਲਈ ਬਹੁਤ ਹੀ ਘਾਤਕ ਹਨ।
ਇਹਨਾਂ ਕਿਰਤ ਕੋਡਾਂ ਦੇ ਵਿਰੋਧ ਵਿਚ 20 ਮਈ ਨੂੰ ਐਲਾਨੀ ਗਈ ਦੇਸ਼ ਵਿਆਪੀ ਹੜਤਾਲ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਨੇ ਬਿਨਾਂ ਕੋਈ ਠੋਸ ਕਾਰਨ ਮੁਲਤਵੀ ਕਰ ਕਰ ਦਿੱਤੀ ਹੈ ਪਰ ਇਫਟੂ ਦੀ ਕੇਂਦਰੀ ਕਮੇਟੀ ਨੇ 20 ਮਈ ਨੂੰ ਹੜਤਾਲ ਲਾਜਮੀ ਕਰਨ ਦਾ ਐਲਾਨ ਕੀਤਾ ਹੈ।ਇਸ ਲਈ ਉਸਾਰੀ ਨਾਲ ਜੁੜੇ ਸਾਰੇ ਕਿਰਤੀਆਂ ਨੂੰ ਇਸ ਦਿਨ ਹੜਤਾਲ ਕਰਨੀ ਚਾਹੀਦੀ ਹੈ।ਇਸ ਮੀਟਿੰਗ ਵਿਚ ਸਿਕੰਦਰ, ਤੇਜਪਾਲ, ਪਿੰਟੂ, ਸੁਭਾਸ਼, ਅਸ਼ੀਸ਼ ਕੁਮਾਰ ਅਤੇ ਬਦਨ ਸਿੰਘ ਆਗੂ ਵੀ ਸ਼ਾਮਲ ਸਨ।