ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵੱਲੋਂ ਮਿਸ਼ਨ ਸਿੰਦੂਰ ਦੀ ਕਾਮਯਾਬੀ ਨੰ ਸਮਰਪਿਤ ਸਮਾਗਮ ਕਰਵਾਇਆ ਗਿਆ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 18 ਮਈ 2025 - ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਦੇ ਸਮੂਹ ਮੈਂਬਰ ਸਾਹਿਬਾਨ ਵਲੋਂ ਬੀਤੇ ਦਿਨ ਆਪਣੀ ਨਿਯਮਤ ਸਮਾਗਮ ਦੌਰਾਨ ਡਾ ਸੰਦੀਪ ਚੌਹਾਨ ( ਜਿਲਾ ਗਵਰਨਰ) ਅਤੇ ਸ਼੍ਰੀ ਸ਼ੁਭਮ ਅਗਰਵਾਲ ਆਈ ਪੀ ਐਸ( ਐਸ ਐਸ ਪੀ, ਫਤਿਹਗੜ੍ਹ ਸਾਹਿਬ) ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਐਡਵੋਕੇਟ ਗੁਲਸ਼ਨ ਅਰੋੜਾ ਅਤੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ (ਅਸਿਸਟੈਂਟ ਗਵਰਨਰ) ਵਲੋਂ ਕੀਤੀ ਗਈ। ਸਮਾਗਮ ਦੌਰਾਨ ਮੰਚ ਸੰਚਾਲਨ ਐਡਵੋਕੇਟ ਅੰਕਿਤ ਬਾਂਸਲ ਵਲੋਂ ਬਹੁਤ ਪ੍ਰਭਾਵਸ਼ਾਲੀ ਰੂਪ ਨਾਲ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਰਾਸ਼ਟਰ ਗੀਤ ਗਾ ਕੀਤੀ ਗਈ ਅਤੇ ਮਿਸ਼ਨ ਸਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਵਲੋਂ ਹਾਸਲ ਕੀਤੀ ਗਈ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਸ਼੍ਰੀ ਸ਼ੁਭਮ ਅਗਰਵਾਲ ਅਤੇ ਡਾ ਸੰਦੀਪ ਚੌਹਾਨ ਵਲੋਂ ਸੰਬੋਧਨ ਦੌਰਾਨ ਭਾਰਤੀ ਫੌਜ ਦਛ ਮਾਣਮੱਤੇ ਇਤਿਹਾਸ ਅਤੇ ਆਧੁਨਿਕ ਯੁੱਗ ਵਿਚ ਵਿਗਿਆਨ ਅਤੇ ਤਕਨੀਕੀ ਰੂਪ ਵਿੱਚ ਦੁਨੀਆ-ਭਰ ਵਿਚੋਂ ਸਰਵ-ਸ਼੍ਰੇਸ਼ਟ ਹੋਣ ਦੇ ਸਬੂਤ ਦਿੰਦੇ ਹੋਏ, ਪਾਕਿਸਤਾਨੀ ਫੌਜ ਨੂੰ ਬੁਰੀ ਤਰਾਂ ਮਾਤ ਦਿੰਦੇ ਹੋਏ ਦੇਸ਼ ਵਿਰੋਧੀ ਤਾਕਤਾਂ ਦਾ ਪੂਰਨ ਰੂਪ ਵਿੱਚ ਸਫਾਇਆ ਕਰਨ ਵਿਚ ਸਫਲ ਹੋਣ ਦੀ ਖੁਸ਼ੀ ਵਿੱਚ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ।
ਇਸੇ ਦੌਰਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਵਲੋ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵਲੋਂ ਸਮਾਜ ਵਿੱਚ ਕੀਤੇ ਜਾ ਰਹੇ ਲੋਕ ਸੇਵਾ ਦੇ ਕਾਰਜਾਂ ਬਾਰੇ ਦੱਸਦੇ ਹੋਏ, ਜਿਥੇ ਮਹਿਮਾਨ ਅਤੇ ਮੈਂਬਰ ਸਾਹਿਬਾਨ ਦਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵਲੋਂ ਨਿਰੰਤਰ ਲੋਕ-ਸੇਵਾ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਅਸਿਸਟੈਂਟ ਗਵਰਨਰ ਕ੍ਰਿਸ਼ਨ ਕਾਲੜਾ (ਰੋਟਰੀ ਕਲੱਬ ਪਟਿਆਲਾ) ਅਤੇ ਸਰਹਿੰਦ ਕਲੱਬ ਵਲੋਂ ਰੋਟੇਰੀਅਨ ਵਿਨੀਤ ਸ਼ਰਮਾ, ਅਨਿਲ ਸੂਦ ਅਤੇ ਪ੍ਰਦੀਪ ਮਲਹੋਤਰਾ ਜੀ ਵਲੋਂ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਪ੍ਰਧਾਨ ਐਡਵੋਕੇਟ ਗੁਲਸ਼ਨ ਅਰੋੜਾ ਅਤੇ ਸਕੱਤਰ ਐਡਵੋਕੇਟ ਅੰਕਿਤ ਬਾਂਸਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਰੋਟਰੀ ਕਲੱਬ ਵਲੋਂ ਸਮਾਜ ਸੇਵਾ ਜਾਰੀ ਰਖਦੇ ਹੋਏ ਇਸ ਤਰਾਂ ਦੇ ਸੈਮੀਨਾਰ ਅਤੇ ਪ੍ਰੋਗਰਾਮ ਵੱਖ-ਵੱਖ ਸਕੂਲ-ਕਾਲਜ ਵਿੱਚ ਆਯੋਜਿਤ ਕਰਨ ਬਾਰੇ ਦੱਸਿਆ।
ਸਮਾਗਮ ਦੀ ਸਮਾਪਤੀ ਉਪਰੰਤ ਕਲੱਬ ਪ੍ਰਧਾਨ ਐਡਵੋਕੇਟ ਗੁਲਸ਼ਨ ਅਰੋੜਾ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਵੀ ਕੀਤਾ ਗਿਆ। ਇਸ ਸਮਾਗਮ ਮੌਕੇ ਰੋਟੇਰੀਅਨ ਸੁਰਜੀਤ ਸਿੰਘ ਸਾਹੀ, ਰਾਜੇਸ਼ ਥੌਰ, ਜਤਿੰਦਰ ਦੀਕਸ਼ਿਤ, ਐਡਵੋਕੇਟ ਰਾਮ ਸਿੰਘ ਸਰਹਿੰਦ, ਅਰਵਿੰਦ ਵਰਮਾ, ਦੀਪਨ ਮੈਂਗੀ, ਹਰਪ੍ਰੀਤ ਵਰਮਾ, ਜਸਵਿੰਦਰ ਅਰੋੜਾ, ਤਾਸ਼ਾ ਸਿੱਧੂ, ਰਵਿੰਦਰ ਸਾਹੀ,ਗੁਰਪ੍ਰੀਤ ਗਰੇਵਾਲ, ਰਵਿੰਦਰ ਦੀਕਸ਼ਿਤ, ਮਿਨਾਕਸ਼ੀ ਥੌਰ, ਪਰਮ ਵਰਮਾ, ਸ਼ਿਲਪਾ ਬਾਂਸਲ ਨੇ ਵੀ ਸ਼ਮੂਲੀਅਤ ਕੀਤੀ।