ਪਰਾਲੀ ਦੇ ਢੇਰ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਵੱਡਾ ਨੁਕਸਾਨ ਹੋਣ ਤੋਂ ਬਚਾਇਆ
ਰੋਹਿਤ ਗੁਪਤਾ
ਗੁਰਦਾਸਪੁਰ 18 ਮਈ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਨਜ਼ਦੀਕੀ ਪਿੰਡ ਅਵਾਂਖਾ ਵਿੱਚ ਲਿਟਲ ਫਲਾਵਰ ਸਕੂਲ ਨੇੜੇ ਬਣੇ ਘਰਾਂ ਦੇ ਨੇੜੇ ਰੱਖੀ ਪਰਾਲੀ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਨੇੜੇ ਹੀ ਲੱਕੜ ਦੇ ਆਰੇ ਦੀ ਮਿੱਲ ਵਿੱਚ ਬਹੁਤ ਸਾਰੀ ਸੁੱਕੀ ਲੱਕੜ ਰੱਖੀ ਹੋਈ ਸੀ। ਜੇਕਰ ਅੱਗ ਉੱਥੇ ਪਹੁੰਚ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਨਾਲ ਹੀ ਨੇੜੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਅੱਗ ਭੜਕਦੀ ਦੇਖ ਸਹਿਮੇ ਹੋਏ ਆਲੇ-ਦੁਆਲੇ ਦੇ ਘਰਾਂ ਦੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਪਹਿਲਾਂ ਗੁੱਜਰਾਂ ਦਾ ਹੀ ਡੇਰੇ ਸੀ ਜੋ ਹੁਣ ਇੱਥੋਂ ਚਲੇ ਗਏ ਹਨ ਪਰ ਪਰਾਲੀ ਦੇ ਢੇਰ ਇੱਥੇ ਹੀ ਪਏ ਰਹੇ ਸਨ , ਜਿਨਾ ਨੂੰ ਅਣਜਾਨੇ ਕਾਰਨਾ ਕਰਨ ਦੇ ਰਾਤ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਗੁਰਦਾਸਪੁਰ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।