ਸਕੂਟਰੀ ਸਵਾਰ ਨੂੰ ਹਥਿਆਰ ਦਿਖਾ ਕੇ ਲੁੱਟਣ ਵਾਲੇ ਦੋ ਕਾਬੂ, ਤੀਸਰਾ ਫਰਾਰ
ਦੀਪਕ ਜੈਨ
ਜਗਰਾਉਂ, 11 ਅਪ੍ਰੈਲ 2025 - ਥਾਣਾ ਦਾਖਾ ਦੀ ਪੁਲਿਸ ਵੱਲੋਂ ਤਿੰਨ ਲੁਟੇਰਿਆਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਲੁਟੇਰਿਆਂ ਵੱਲੋਂ ਬੀਤੇ ਦਿਨੀ ਇੱਕ ਸਕੂਟਰੀ ਸਵਾਰ ਨੂੰ ਜੀਟੀ ਰੋਡ ਬੱਦੋਵਾਲ ਦੇ ਨਜ਼ਦੀਕ ਘੇਰ ਕੇ ਰੋਕਿਆ ਗਿਆ ਅਤੇ ਉਸ ਨੂੰ ਹਥਿਆਰਾਂ ਦੇ ਜ਼ੋਰ ਤੇ ਲੁੱਟਿਆ ਗਿਆ ਸੀ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਕਮਲਜੀਤ ਕੁਮਾਰ ਪੁੱਤਰ ਰਾਮਪਾਲ ਵਾਸੀ ਮਹੱਲਾ ਬ੍ਰਹਮਪੁਰੀ ਫਿਲੋਰ ਜਿਲਾ ਜਲੰਧਰ ਦੀ ਸ਼ਿਕਾਇਤ ਉੱਪਰ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਵਿੱਚ ਉਸਨੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਸਕੂਟਰੀ ਉੱਪਰ ਸਵਾਰ ਹੋ ਕੇ ਲੁਧਿਆਣਾ ਫਿਰੋਜ਼ਪੁਰ ਜੀ ਦੀ ਰੋਡ ਜਾਹਰਵਲੀ ਬਦੋਵਾਲ ਦੇ ਨਜ਼ਦੀਕ ਪਹੁੰਚਿਆ ਤਾਂ ਝਾੜੀਆਂ ਵਿੱਚੋਂ ਤਿੰਨ ਨੌਜਵਾਨ ਨਿਕਲ ਕੇ ਉਸਦੀ ਸਕੂਟਰੀ ਦੇ ਅੱਗੋਂ ਆ ਗਏ ਅਤੇ ਉਸਨੂੰ ਰੋਕ ਲਿਆ। ਜਿਨਾਂ ਨੇ ਹਥਿਆਰ ਦਾ ਡਰਾਵਾ ਦੇ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 4500 ਰੁਪਏ ਦੀ ਨਗਦੀ ਅਤੇ ਸਕੂਟਰੀ ਅਤੇ ਮੋਬਾਇਲ ਮਾਰਕਾ ਸੈਮਸੰਗ ਖੋਹ ਲਏ ਸਨ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਟੀਮ ਤੇ ਸਹਾਇਕ ਥਾਣੇਦਾਰ ਨਰਿੰਦਰ ਕੁਮਾਰ ਵੱਲੋਂ ਸਮੇਤ ਸਾਥੀਆਂ ਦੇ ਦੋਸ਼ੀਆਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਅਤੇ ਤੁਰੰਤ ਐਕਸ਼ਨ ਲੈਂਦੇ ਹੋਏ ਵਾਰਦਾਤ ਕਰਨ ਵਾਲੇ ਦੋਸ਼ੀਆਂਨ ਸੁਖਮਨ ਸਿੰਘ ਉਰਫ ਸੁਖੂ ਪੁੱਤਰ ਹਰਭਜਨ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਇਹਨਾਂ ਦਾ ਤੀਸਰਾ ਸਾਥੀ ਸਾਗਰ ਪੁੱਤਰ ਓਮਵੀਰ ਹਾਲੇ ਫਰਾਰ ਹੈ।
ਡੀਐਸਪੀ ਖੋਸਾ ਨੇ ਦੱਸਿਆ ਕਿ ਇਹ ਤਿੰਨੇ ਲੁਟੇਰੇ ਬੱਦੋਵਾਲ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਪਾਸੋਂ ਇੱਕ ਸਕੂਟਰੀ ਨੰਬਰ ਪੀਵੀ ਡੀਐਸ44 96 ਇੱਕ ਦਾਹ ਅਤੇ ਇੱਕ ਮੋਬਾਈਲ ਮਾਰਕਾ ਸੈਮਸੰਗ ਬਰਾਮਦ ਕਰ ਲਿੱਤੇ ਗਏ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਦੇ ਤੀਸਰੇ ਸਾਥੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਡੀਐਸਪੀ ਮੁਤਾਬਕ ਇਹ ਲੁਟੇਰੇ ਕਾਫੀ ਲੰਬੇ ਅਰਸੇ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ ਅਤੇ ਇਹਨਾਂ ਵਿੱਚੋਂ ਸਾਗਰ ਦੇ ਖਿਲਾਫ ਥਾਣਾ ਦਾਖਾ, ਥਾਣਾ ਦੁਗਰੀ ਲੁਧਿਆਣਾ ਅਤੇ ਥਾਣਾ ਸਰਾਭਾ ਨਗਰ ਵਿਖੇ ਅਲੱਗ ਅਲੱਗ ਤਿੰਨ ਮਾਮਲੇ ਦਰਜ ਹਨ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਦੇ ਖਿਲਾਫ ਥਾਣਾ ਆਰਪੀਐਫ ਲੁਧਿਆਣਾ ਅਤੇ ਥਾਣਾ ਦਾਖਾ ਵਿਖੇ 2 ਅਪਰਾਧਿਕ ਮਾਮਲੇ ਦਰਜ ਹਨ।
2 | 8 | 5 | 5 | 6 | 4 | 0 | 6 |