ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀ ਨੇ ਜਿੱਤਿਆ 10 ਹਜ਼ਾਰ ਰੁਪਏ ਦਾ ਨਗਦ ਇਨਾਮ
ਅਸ਼ੋਕ ਵਰਮਾ
ਭਗਤਾ ਭਾਈ, 10 ਮਾਰਚ 2026 :‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਦੇ ਇਕ ਹੋਣਹਾਰ ਵਿਦਿਆਰਥੀ ਨੇ ਆਪਣੀ ਨਵੀਂ ਸੋਚ ਅਤੇ ਮਿਹਨਤ ਦੇ ਬਲਬੂਤੇ ਅਟਲ਼ (ਅਟਲ ਟਿੰਕਰਿੰਗ ਲੈਬ) ਪ੍ਰੋਜੈਕਟ ਰਾਹੀਂ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ‘ਗਰਵਰਨਮੈਂਟ ਆਫ਼ ਇੰਡੀਆ ਮਨਿਸਟਰੀ ਆਫ਼ ਸਾਇੰਸ ਅਤੇ ਤਕਨਾਲੋਜੀ, ਡਿਪਾਰਟਮੈਂਟ ਆਫ਼ ਸਾਇੰਸ ਅਤੇ ਤਕਨਾਲੌਜੀ, ਦਿੱਲੀ ਵੱਲੋਂ ਹਰ ਸਾਲ ਕੁਝ ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ ਜੋ ਸਾਇੰਸ ਦੇ ਖੇਤਰ ਵਿੱਚ ਵਿਲੱਖਣ ਭੂਮਿਕਾ ਨਿਭਾੳੇੁਦੇ ਹੋਏ ਅਜਿਹੇ ਪੋ੍ਰਜੈਕਟ ਤਿਆਰ ਕਰਕੇ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਯੋਗਦਾਨ ਪਾ ਸਕਦੇ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਵੱਲੋਂ ਸ਼ੈਸਨ 2025-26 ਲਈ ਆਕਸਫੋਰਡ ਸਕੂਲ ਦੇ ਵਿਦਿਆਰਥੀ ਪ੍ਰਿਆਸ਼ ਬਾਂਸਲ ਵਾਸੀ ਭਗਤਾ ਭਾਈ ਦੀ ਚੋਣ ਕੀਤੀ ਗਈ ਹੈ। ਇਸ ਵਿਦਿਆਰਥੀ ਨੇ ਆਪਣੇ ਪੋ੍ਰਜੈਕਟ ਦੀ ਥਿਊਰੀ ਨੂੰ ਆਨ-ਲਾਈਨ ਹੀ ਇਸ ਸੰਸਥਾ ਨੂੰ ਜਮ੍ਹਾਂ ਕਰਵਾਇਆ ਸੀ। ‘ਅਟਲ ਟਿੰਕਰਿੰਗ ਲੈਬ’ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਨੇ ਦੱਸਿਆ ਕਿ ਪ੍ਰਿਆਸ਼ ਬਾਂਸਲ ਨੇ ਬਿਲਡ ਇਕਸਟਰੈਕਟਿੰਗ ਹਾਈ ਐਨਰਜ਼ੀ ਫਰਾਮ ਫੇਜ਼ ਸ਼ਿਫਟ ਇਨ ਵਾਟਰ ਦਾ ਪ੍ਰੋਜੈਕਟ ਤਿਆਰ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪੋ੍ਰਜੈਕਟ ਸਰਕਾਰ ਵੱਲੋਂ ਦਿੱਤੀ ਮਿਤੀ ਦੇ ਅਨੁਸਾਰ ਬਠਿੰਡਾ ਵਿਖੇ ਡਿਸਪਲੇਅ ਕੀਤੇ ਜਾਵੇਗਾ। ਵਰਣਨਯੋਗ ਹੈ ਕਿ ਦਿੱਲੀ ਦੀ ਇਸ ਸੰਸਥਾ ਵੱਲੋਂ 10,000 ਰੁਪਏ ਇਸ ਵਿਦਿਆਰਥੀ ਦਾ ਹੌਸਲਾਂ ਅਫਜਾਈ ਕਰਦੇ ਹੋਏ ਉਸ ਨੂੰ ਬੈਂਕ ਖ਼ਾਤੇ ਰਾਹੀ ਇਨਾਮ ਵਜੋਂ ਭੇਜੇ ਗਏ ਜਨ ਤਾਂ ਜੋ ਉਹ ਇਸ ਪ੍ਰਜੈਂਕਟ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਸਕੇ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਪ੍ਰੇਰਨਾ ਲੈਣ ਲਈ ਪੇ੍ਰਰਿਤ ਕੀਤਾ ਅਤੇ ਲੈਬ ਇੰਚਾਰਜ ਨੂੰ ਵੀ ਵਧਾਈਆਂ ਦਿੱਤੀਆਂ। ਉਨ੍ਹਾਂ ਭਗਤਾ ਭਾਈ ਦੇ ਵਿਦਿਆਰਥੀ ਵੱਲੋਂ ਜਿੱਤਿਆ 10 ਹਜ਼ਾਰ ਰੁਪਏ ਦੀ ਨਗਦ ਇਨਾਮੀ ਰਾਸ਼ੀ ਦਿੱਤੀ। ਇਸ ਸਮੇਂ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਗੁਰਮੀਤ ਸਿੰਘ ਗਿੱਲ (ਪ੍ਰਧਾਨ) ਨੇ ਵਿਦਿਆਰਥੀ ਪ੍ਰਿਆਸ਼ ਬਾਂਸਲ ਨੂੰ ਵਧਾਈ ਅਤੇ ਹੱਲਾਸੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ਵਿੱਚ ਅੱਗੇ ਆਉਣ ਲਈ ਕਿਹਾ। ਉਹਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਗਿਆਨ ਵਧਾਉ ਪ੍ਰੋਗਗਾਮਾਂ ਵਿੱਚ ਹਰ ਸਮੇ,ਹਰ ਪ੍ਰਕਾਰ ਦੇ ਸਹਿਯੋਗ ਲਈ ਉਹ ਹਮੇਸਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨਾਲ ਖੜ੍ਹੇ ਹਨ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਪਰਮਪਾਲ ਸਿੰਘ ਸ਼ੈਰੀ ਢਿੱਲੋਂ (ਵਾਈਸ ਚੇਅਰਮੈਨ) ਨੇ ਵੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।
Click to Follow Babushahi Facebook page →