ਅਮਰੀਕਾ ਤੋਂ ਡਿਪੋਰਟ ਹੋਕੇ ਪਿੰਡ ਪਹੁੰਚੇ ਭਰਾਵਾਂ ਨੂੰ ਮਿਲਣ ਪਹੁੰਚੇ ਵਿਧਾਇਕ ਰੰਧਾਵਾ ਨੇ ਭਾਜਪਾ ਅਤੇ ਰਵਨੀਤ ਬਿੱਟੂ ਦੇ ਸਾਧੇ ਤਿੱਖੇ ਨਿਸ਼ਾਨੇ
ਰੋਹਿਤ ਗੁਪਤਾ
ਗੁਰਦਾਸਪੁਰ :
ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਗੁਰਦੀਪ ਸਿੰਘ ਰੰਧਾਵਾ ਦੇਰ ਸ਼ਾਮ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਦੋ ਚਚੇਰੇ ਭਰਾਵਾਂ ਗੁਰਜੀਤ ਅਤੇ ਗੁਰਜੋਤ ਨੂੰ ਮਿਲਣ ਪਹੁੰਚੇ। ਦੱਸ ਦਈਏ ਕਿ ਗੁਰਜੋਤ ਵਾਪਸ ਆਉਣ ਤੋਂ ਬਾਅਦ ਸਦਮੇ ਵਿੱਚ ਆ ਗਿਆ ਹੈ ਤੇ ਮੀਡੀਆ ਨਾਲ ਗੱਲ ਕਰਨ ਦੀ ਹਾਲਤ ਵਿੱਚ ਵੀ ਨਹੀਂ ਸੀ।
ਉੱਥੇ ਹੀ ਗੁਰਦੀਪ ਰੰਧਾਵਾ ਨੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਅਮਰੀਕਾ ਨੇ ਹੱਥਕੜੀਆਂ ਵਿੱਚ ਜਕੜ ਕੇ ਭਾਰਤੀਆਂ ਨੂੰ ਵਾਪਸ ਭੇਜਿਆ ਅਤੇ ਮਨੁੱਖੀ ਅਧਿਕਾਰਾਂ ਦਾ ਥਾਣਾ ਨੂੰ ਕੀਤਾ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਟਰੰਪ ਨਾਲ ਮੁਲਾਕਾਤ ਦੌਰਾਨ ਗੱਲ ਕਰਨੀ ਚਾਹੀਦੀ ਸੀ ਪਰ ਉਲਟਾ ਮੁਲਾਕਾਤ ਤੋਂ ਤੁਰੰਤ ਬਾਅਦ ਅਮਰੀਕਾ ਨੇ ਇਕੱਠੇ ਦੋ ਜਹਾਜ਼ ਭਾਰਤੀਆਂ ਨਾਲ ਭਰ ਕੇ ਵੇਚ ਦਿੱਤੇ ਹਨ ਅਤੇ ਉਹਨ੍ਾਂ ਨੂੰ ਮੁੜ ਤੋਂ ਹੱਥਕੜੀਆਂ ਲਗਾ ਦਿੱਤੀਆਂ । ਉਹਨਾਂ ਰਵਨੀਤ ਬਿੱਟੂ ਦੇ ਬਿਆਨ ਤੇ ਕਿਹਾ ਕਿ ਪੰਜਾਬ ਸਰਕਾਰ ਤਾਂ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਮੁਹਈਆ ਕਰਵਾ ਰਹੀ ਹੈ ਪਰ ਰਵਨੀਤ ਬਿੱਟੂ ਜਿਨਾਂ ਕੋਲ ਕੇਂਦਰ ਦਾ ਰੇਲ ਮਹਿਕਮਾ ਹੈ ਉਹ ਕਿਉਂ ਨਹੀਂ ਪੰਜਾਬੀ ਨੌਜਵਾਨਾਂ ਨੂੰ ਇਸ ਮਹਿਕਮੇ ਵਿੱਚ ਅਡਜਸਟ ਕਰਵਾਉਂਦੇ ।