Canada : BC 'ਚ ਨਵੀਂ ਘੱਟੋ-ਘੱਟ ਉਜਰਤ 1 ਜੂਨ, 2025 ਤੋਂ ਲਾਗੂ ਹੋਵੇਗੀ
ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੀ ਆਮ ਘੱਟੋ-ਘੱਟ ਉਜਰਤ 2.6% ਵਧ ਕੇ $17.40 ਤੋਂ $17.85 ਪ੍ਰਤੀ ਘੰਟਾ ਹੋ ਜਾਵੇਗੀ। ਇਹ ਵਾਧਾ 1 ਜੂਨ, 2025 ਤੋਂ ਲਾਗੂ ਹੋਵੇਗਾ। ਇਸ ਵਾਧੇ ਦਾ ਉਦੇਸ਼ ਸੂਬੇ ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਰਹਿਣ-ਸਹਿਣ ਦੀ ਵਧਦੀ ਲਾਗਤ ਨਾਲ ਨਜਿੱਠਣ ਵਿੱਚ ਮਦਦ ਕਰਨਾ ਹੈ।