ਅਮਰੀਕਾ ਤੋਂ ਕੱਢੇ 157 ਹੋਰ ਭਾਰਤੀ ਕੱਲ੍ਹ ਅੰਮ੍ਰਿਤਸਰ ਹੀ ਕਰਨਗੇ ਲੈਂਡ
ਚੰਡੀਗੜ੍ਹ, 15 ਫਰਵਰੀ 2025- ਅਮਰੀਕਾ ਤੋਂ ਡਿਪੋਰਟ ਹੋ ਕੇ ਕੱਲ੍ਹ 16 ਫਰਵਰੀ ਨੂੰ 157 ਭਾਰਤੀ ਅੰਮ੍ਰਿਤਸਰ ਪਹੁੰਚ ਰਹੇ ਹਨ। ਇਨ੍ਹਾਂ ਵਿਚ ਪੰਜਾਬ ਤੋਂ 54 ਲੋਕ ਹਨ। ਇਨ੍ਹਾਂ ਵਿਚ ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 1 ਸ਼ਾਮਲ ਹੈ।
ਇਨ੍ਹਾਂ ‘ਚੋਂ ਪਹਿਲੀ ਉਡਾਣ ਦੇ ਅੱਜ ਯਾਨੀ ਸ਼ਨੀਵਾਰ ਕਰੀਬ 10 ਵਜੇ ਆਉਣ ਦੀ ਉਮੀਦ ਹੈ। ਇਸ ਫਲਾਈਟ ‘ਚ 119 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ। ਦੋਵਾਂ ਜਹਾਜ਼ਾਂ ਵਿਚ 276 ਲੋਕ ਡਿਪੋਰਟ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਰਿਸੀਵ ਕਰਨਗੇ।
ਮੁੱਖ ਮੰਤਰੀ ਨੇ ਕਿਹਾ, ‘‘ਮੈਂ ਅੱਜ ਇੱਥੇ ਇਸ ਲਈ ਪੁੱਜਿਆ ਹਾਂ ਤਾਂ ਜੋ ਅਮਰੀਕਾ ਤੋਂ ਭਲਕੇ ਆ ਰਹੇ ਪਰਵਾਸੀ ਭਾਰਤੀਆਂ ਨੂੰ ਜੀ ਆਇਆਂ ਆਖ ਸਕਾਂ ਅਤੇ ਮਾਣ-ਸਨਮਾਨ ਨਾਲ ਰਿਸੀਵ ਕਰ ਸਕੇ।’’ ਉਨ੍ਹਾਂ ਕਿਹਾ ਕਿ ਲੋਕ ਭਾਵੇਂ ਗਲਤ ਢੰਗ-ਤਰੀਕੇ ਨਾਲ ਏਜੰਟਾਂ ਦੇ ਹੱਥੇ ਚੜ੍ਹ ਕੇ ਅਮਰੀਕਾ ਗਏ ਹਨ ਪਰ ਆਖਰ ਉਹ ਭਾਰਤੀ ਹਨ।