ਕੈਨੇਡਾ: ਬੀ.ਸੀ. ਟਾਈਗਰਜ਼ ਕਲੱਬ ਦੇ ਆਗੂ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨ਼ਮਸਤਕ ਹੋਏ
ਹਰਦਮ ਮਾਨ
ਸਰੀ, 7 ਫਰਵਰੀ 2025-ਬੀਤੇ ਦਿਨੀਂ ਬੀ.ਸੀ. ਟਾਈਗਰਜ਼ ਕਲੱਬ ਦੇ ਆਗੂ ਗੁਰਦੁਆਰਾ ਨਾਨਕ ਨਿਵਾਸ, ਨੰਬਰ 5 ਰੋਡ, ਰਿਚਮੰਡ ਵਿਖੇ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਸ. ਸੰਘੇੜਾ ਨੇ ਕਿਹਾ ਕਿ ਸਾਡੀ ਕਮਿਊਨਿਟੀ ਲਈ ਨੌਜਵਾਨ ਬੱਚੇ ਬੱਚੀਆਂ ਸਾਡਾ ਸਭ ਤੋਂ ਵੱਡਾ ਸਰਮਾਇਆ ਹਨ। ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਕੈਨੇਡਾ ਵਿਚ ਸਾਡੇ ਨੌਜਵਾਨ ਬਹੁਤ ਹੀ ਮੱਲਾਂ ਮਾਰ ਰਹੇ ਹਨ। ਇਸ ਸਿਲਸਿਲੇ ਵਿਚ ਬੀ.ਸੀ. ਟਾਈਗਰਜ਼ ਕਲੱਬ ਸਰੀ ਬਹੁਤ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਦੇ ਉੱਦਮ ਸਦਕਾ ਸੈਂਕੜੇ ਹੀ ਲੜਕੇ ਲੜਕੀਆਂ ਸ਼ੌਕਰ ਦੇ ਬਹੁਤ ਹੀ ਯੋਗ ਖਿਡਾਰੀ ਬਣ ਰਹੇ ਹਨ। ਬੀ.ਸੀ. ਟਾਈਗਰਜ਼ ਕਲੱਬ ਕੈਨੇਡਾ ਵਿਚ ਪੰਜਾਬੀਆਂ ਦੀ ਬਹੁਤ ਵੱਡੀ ਸ਼ੌਕਰ ਕਲੱਬ ਹੈ। ਇੱਥੋਂ ਸੈਂਕੜੇ ਬੱਚੇ ਟਰੇਨਿੰਗ ਲੈ ਕੇ ਚੰਗੇ ਖਿਡਾਰੀ ਬਣ ਰਹੇ ਹਨ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਲੱਬ ਦੇ ਸਾਵਾਦਾਰਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਦੇ ਸ਼ੁੱਭ ਕਾਰਜ ਸਾਡੀ ਕਮਿਊਨਿਟੀ ਦਾ ਮਾਣ ਵਧਾ ਰਹੇ ਹਨ।