Punjab Breaking : AAP'ਵਿਧਾਇਕ ਗ੍ਰਿਫ਼ਤਾਰ
Babushahi Bureau
ਖਡੂਰ ਸਾਹਿਬ, 10 September 2025 : ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ ਲੱਗਾ ਹੈ। ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ 12 ਸਾਲ ਪੁਰਾਣੇ 'ਉਸਮਾ ਕਾਂਡ' ਮਾਮਲੇ ਵਿੱਚ ਹੋਈ ਹੈ, ਜਿਸ ਵਿੱਚ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ।
ਕੀ ਹੈ 2013 ਦਾ 'ਉਸਮਾ ਕਾਂਡ'?
ਇਹ ਮਾਮਲਾ ਸਾਲ 2013 ਦਾ ਹੈ। ਪਿੰਡ ਉਸਮਾ ਵਿੱਚ ਇੱਕ ਵਿਆਹ ਸਮਾਗਮ (Marriage Function) ਦੌਰਾਨ ਇੱਕ ਲੜਕੀ ਨਾਲ ਛੇੜਛਾੜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ ਗਈ ਸੀ । ਇਸ ਘਟਨਾ ਨੇ ਉਸ ਸਮੇਂ ਕਾਫੀ ਤੂਲ ਫੜਿਆ ਸੀ। ਇਸੇ ਮਾਮਲੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ।

ਵਿਧਾਇਕ ਸਮੇਤ 7 ਲੋਕ ਦੋਸ਼ੀ ਕਰਾਰ
ਲੰਬੇ ਸਮੇਂ ਤੱਕ ਚੱਲੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ, ਹੁਣ ਕੋਰਟ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ 7 ਦੋਸ਼ੀਆਂ ਨੂੰ ਦੋਸ਼ੀ ਮੰਨਿਆ ਹੈ। ਗ੍ਰਿਫ਼ਤਾਰੀ ਇਸੇ ਫੈਸਲੇ ਤੋਂ ਬਾਅਦ ਕੀਤੀ ਗਈ ਹੈ।
12 ਸਤੰਬਰ ਨੂੰ ਹੋਵੇਗਾ ਸਜ਼ਾ ਦਾ ਐਲਾਨ
ਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਸਜ਼ਾ 'ਤੇ ਟਿਕੀਆਂ ਹਨ। ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਫੈਸਲੇ ਤੋਂ ਬਾਅਦ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ 'ਤੇ ਵੀ ਖ਼ਤਰਾ ਮੰਡਰਾ ਸਕਦਾ ਹੈ।