Patiala Police Viral Audio : ਮਾਮਲਾ ਪਹੁੰਚਿਆ High Court! ਅੱਜ ਦੁਪਹਿਰ ਨੂੰ ਹੋਵੇਗੀ ਸੁਣਵਾਈ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 4 ਦਸੰਬਰ, 2025: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅੱਜ (ਵੀਰਵਾਰ) ਦੁਪਹਿਰ 1:00 ਵਜੇ ਪਟਿਆਲਾ ਪੁਲਿਸ (Patiala Police) ਦੀ ਕਥਿਤ ਵਾਇਰਲ ਆਡੀਓ ਕਲਿੱਪ ਮਾਮਲੇ ਦੀ ਸੁਣਵਾਈ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਅੱਜ ਸਵੇਰੇ ਹੀ ਚੀਫ਼ ਜਸਟਿਸ ਅੱਗੇ ਇਸ ਗੰਭੀਰ ਮਾਮਲੇ ਨੂੰ ਚੁੱਕਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਅੱਜ ਦੁਪਹਿਰ 1 ਵਜੇ ਸੁਣਵਾਈ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ।
ਕੀ ਹੈ ਵਾਇਰਲ ਆਡੀਓ ਦਾ ਮਾਮਲਾ?
ਇਹ ਸੁਣਵਾਈ ਉਸ ਵਿਵਾਦਤ ਆਡੀਓ ਕਲਿੱਪ ਨੂੰ ਲੈ ਕੇ ਹੋਣੀ ਹੈ, ਜਿਸਨੂੰ ਅੱਜ ਸਵੇਰੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਜਾਰੀ ਕੀਤਾ ਸੀ। ਬਾਦਲ ਨੇ ਦਾਅਵਾ ਕੀਤਾ ਸੀ ਕਿ ਇਹ ਆਵਾਜ਼ ਪਟਿਆਲਾ ਦੇ ਐਸਐਸਪੀ (SSP) ਦੀ ਹੈ ਜੋ ਚੋਣਾਂ ਵਿੱਚ ਗੜਬੜੀ ਕਰਨ ਦੇ ਨਿਰਦੇਸ਼ ਦੇ ਰਹੇ ਹਨ।
ਹਾਲਾਂਕਿ, ਪਟਿਆਲਾ ਪੁਲਿਸ ਨੇ ਇਸ ਵੀਡੀਓ ਨੂੰ AI Generated ਅਤੇ Fake ਦੱਸਦਿਆਂ ਖਾਰਜ ਕਰ ਦਿੱਤਾ ਹੈ। ਹੁਣ ਹਾਈ ਕੋਰਟ ਇਸ ਮਾਮਲੇ ਦੀ ਸੱਚਾਈ 'ਤੇ ਗੌਰ ਕਰੇਗਾ।