NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ
ਅਸ਼ੋਕ ਵਰਮਾ
ਭਗਤਾ ਭਾਈ, 18 ਮਾਰਚ 2026:ਪਿੰਡ ਮਲੂਕਾ ਦੇ ਸਾਬਕਾ ਸਰਪੰਚ ਐਨਆਰਆਈ ਸੁਖਜਿੰਦਰ ਸਿੰਘ ਸੁ ਢਿੱਲੋਂ ਬਬਲਾ (ਅਮਰੀਕਾ) ਨੇ ਆਪਣੇ ਪਿੰਡ ਮਲੂਕਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ) ਨੂੰ 20 ਹਜਾਰ ਰੁਪਏ ਦੀ ਨਕਦ ਆਰਥਿਕ ਸਹਾਇਤਾ ਭੇਂਟ ਕੀਤੀ ਹੈ। ਸਕੂਲ ਦੇ ਮੁੱਖ ਅਧਿਆਪਕ ਸ੍ਰ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਜ ਨੇ ਦੱਸਿਆ ਹੈ ਕਿ ਬਬਲਾ ਪਿਛਲੇ ਕਾਫੀ ਸਮੇਂ ਪਿੰਡ ਦੇ ਵਿਦਿਅਕ ਅਦਾਰਿਆਂ, ਸਮਾਜਿਕ ਕੰਮਾਂ ਅਤੇ ਖੇਡ ਗਤੀਵਿਧੀਆਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਹ ਹਰ ਸਾਲ ਸਕੂਲ ਅਤੇ ਹੋਰ ਸੰਸਥਾਵਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ। ਉਹਨਾਂ ਦੇ ਅਣਥੱਕ ਯਤਨਾਂ ਸਦਕਾ ਸਕੂਲੀ ਅਤੇ ਸਮਾਜਿਕ ਸੰਸਥਾਵਾਂ ਤਰੱਕੀ ਕਰ ਰਹੀਆਂ ਹਨ। ਸ੍ਰ ਅਮਰੀਕ ਸਿੰਘ ਕਲਿਆਣ ਈ ਟੀ ਟੀ ਅਧਿਆਪਕ ਨੇ ਮੁੱਖ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ। ਸਮਾਗਮ ਦੇ ਅਖੀਰ ਵਿੱਚ ਸਕੂਲ ਸਟਾਫ਼ ਦੀ ਤਰਫੋਂ ਸੁਖਜਿੰਦਰ ਸਿੰਘ ਬਬਲਾ ਅਤੇ ਗਾਇਕ ਹਰਪ੍ਰੀਤ ਸਿੰਘ ਢਿੱਲੋਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ, ਹਰਪ੍ਰੀਤ ਸਿੰਘ ਗੋਲਡੀ ਤੋਂ ਇਲਾਵਾ ਅਧਿਆਪਕ ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੁਖਜੀਤ ਕੌਰ, ਸੁਖਜਿੰਦਰ ਸਿੰਘ, ਸੁਖਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
Click to Follow Babushahi Facebook page →