ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੁਟੀਨ ਮੈਡੀਕਲ ਜਾਂਚ ਲਈ ਫੋਰਟਿਸ ਮੋਹਾਲੀ ਦਾਖਲ, ਹਾਲਤ ਸਥਿਰ
Babushahi Network Bureau
ਮੋਹਾਲੀ, 15 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਰੁਟੀਨ ਮੈਡੀਕਲ ਮੁਆਇਨੇ ਲਈ ਫੋਰਟਿਸ ਹਸਪਤਾਲ, ਮੋਹਾਲੀ ਦਾ ਪੁੱਜੇ । ਇਹ ਜਾਣਕਾਰੀ ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ਵਿੱਚ ਦਿੱਤੀ ਗਈ ਹੈ।
ਮੁੱਖ ਮੰਤਰੀ ਦਾ ਵਿਸਥਾਰਪੂਰਵਕ ਕਲੀਨਿਕਲ ਮੁਆਇਨਾ ਅਤੇ ਮਿਆਰੀ ਡਾਇਗਨੋਸਟਿਕ ਜਾਂਚਾਂ ਕੀਤੀਆਂ ਗਈਆਂ। ਹਸਪਤਾਲ ਪ੍ਰਬੰਧਕਾਂ ਮੁਤਾਬਕ ਉਨ੍ਹਾਂ ਦੇ ਸਾਰੇ ਵਾਇਟਲ ਪੈਰਾਮੀਟਰ ਸਥਿਰ ਹਨ ਅਤੇ ਨਾਰਮਲ ਹੱਦਾਂ ਵਿੱਚ ਹਨ।
ਹਾਲਾਂਕਿ, ਉਹ ਇਸ ਵੇਲੇ ਥਕਾਵਟ ਮਹਿਸੂਸ ਕਰ ਰਹੇ ਹਨ ਅਤੇ ਨਿਗਰਾਨੀ ਅਤੇ ਸਹਾਇਕ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ।
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਮਲਟੀਡਿਸ਼ਪਲਿਨਰੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ।