CGC ਯੂਨੀਵਰਸਿਟੀ ਮੋਹਾਲੀ ਵਿਖੇ ਰਾਸ਼ਟਰੀ ਪੱਧਰ ਦੇ ਹੈਕਾਥਨ 'ਐਸਕੇਪ ਦਾ ਵਿੰਚੀ 2026' ਦਾ ਆਯੋਜਨ
ਮੋਹਾਲੀ, 16 ਮਾਰਚ:
ਸੀਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਹੈਕਾਥਨ 'ਐਸਕੇਪ ਦਾ ਵਿੰਚੀ 2026' ਦਾ ਗ੍ਰੈਂਡ ਫਿਨਾਲੇ ਦਾ ਸਫਲਤਾਪੂਰਵਕ ਸੰਪੰਨ ਹੋਇਆ। ਇਸ ਨਵੀਨਤਾਕਾਰੀ ਸਮਾਗਮ ਦੌਰਾਨ ਦੇਸ਼ ਭਰ ਦੀਆਂ 82 ਟੀਮਾਂ ਦੇ 330 ਪ੍ਰਤੀਯੋਗੀਆਂ ਨੇ ਆਪਣੇ ਤਕਨੀਕੀ ਹੱਲ, ਪ੍ਰੋਟੋਟਾਈਪ ਅਤੇ ਨਵੇਂ ਵਿਚਾਰ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਰੇਸ਼ ਗੋਇਲ ,ਪ੍ਰੈਜ਼ੀਡੈਂਟ, ਈ ਬੀ ਜੀ ਗਰੁੱਪ ਆਫ਼ ਕੰਪਨੀਜ਼ ਅਤੇ ਨਿਤੇਸ਼ ਅਗਰਵਾਲ,ਸੀ.ਈ.ਓ, ਬਾਇਓਸਟੈਕ ਅਤੇ ਸੰਸਥਾਪਕ, ਅੰਕਲ ਫੈਬ ਤੇ ਤੰਬੂ ਬਾਬਾ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਉੱਦਮਤਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।
ਅਖੀਰ ਵਿਚ ਕਰੜੇ ਮੁਕਾਬਲੇ ਵਿਚ 75,000 ਦਾ ਪਹਿਲਾ ਇਨਾਮ ਟੀਮ 'ਡੈਪਰ ਸਕੁਇਡ' ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਨੇ ਜਿਤਿਆਂ। ਜਦ ਕਿ ਦੂਜਾ ਇਨਾਮ 35,000 ਰੁਪਏ 'ਗਲਾਸ ਕੋਡਸ', ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਿਲ ਕੀਤਾ।ਜਦ ਕਿ ਤੀਜਾ ਇਨਾਮ 20,000 '3/4 ਬਿਟ', ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਿਲ ਕੀਤਾ। ਜਦ ਕਿ ਵਿਸ਼ੇਸ਼ ਸਨਮਾਨ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੀਆਂ ਟੀਮਾਂ 'ਟੈਕਨੋ' ਅਤੇ 'ਵਿਜ਼ਨਰੀ ਕੋਡਰਜ਼' 10,000-10,000 ਦੇ ਇਨਾਮ ਦਿੱਤੇ ਗਏ।ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੀਆਂ ਟੀਮਾਂ 'ਕੋਡਿੰਗ ਹੰਟਰਜ਼' ਅਤੇ 'ਅੰਦਾਜ਼ੇ ਫਨ' ਵੀ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਪ੍ਰਤੀਯੋਗੀਆਂ ਦੇ ਪ੍ਰੋਜੈਕਟਾਂ ਦੀ ਪਰਖ ਕਰਨ ਲਈ ਉਦਯੋਗ ਜਗਤ ਦੇ ਦਿੱਗਜ ਸ਼ਾਮਲ ਸਨ, ਜਿਨ੍ਹਾਂ ਵਿੱਚ ਯੂਐਕਸ/ਯੂਆਈ ਡਿਜ਼ਾਈਨ ਮਾਹਿਰ ਹਰੀਸ਼ ਕੁਮਾਰ, ਸਾਈਬਰ ਸੁਰੱਖਿਆ ਮਾਹਿਰ ਮਨਮੀਤ ਸਿੰਘ, ਪ੍ਰੋਡਕਟ ਡਿਜ਼ਾਈਨਰ ਮਿਤਾਂਸ਼ੂ ਮਿਸ਼ਰਾ ਅਤੇ 'ਹਮਾਰਾ ਪੰਡਿਤ' ਦੇ ਸੰਸਥਾਪਕ ਅਦਿੱਤਿਆ ਸ਼ਰਮਾ ਸ਼ਾਮਲ ਸਨ। ਜਿਊਰੀ ਨੇ ਪ੍ਰੋਜੈਕਟਾਂ ਦੀ ਸਿਰਜਣਾਤਮਕਤਾ, ਵਰਤੋਂ ਅਤੇ ਸਮਾਜਿਕ ਪ੍ਰਸੰਗਿਕਤਾ ਦੇ ਆਧਾਰ 'ਤੇ ਫੈਸਲੇ ਲਏ। ਇਨਾਮ ਵੰਡ ਸਮਾਰੋਹ ਦੌਰਾਨ ਡਾ. ਸੱਜਣ ਸਿੰਘ ਅਤੇ ਡਾ. ਅਨਮੋਲ ਗੌਤਮ ਨੇ ਵਿਦਿਆਰਥੀਆਂ ਦੀ ਲਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹੈਕਾਥਨ ਨੌਜਵਾਨਾਂ ਭਵਿੱਖ ਦੇ ਸਮੱਸਿਆ-ਹੱਲ ਕਰਨ ਵਾਲੇ ਬਣਾਉਣ ਵਿੱਚ ਸਹਾਈ ਹੁੰਦੇ ਹਨ। 'ਐਸਕੇਪ ਦਾ ਵਿੰਚੀ 2026' ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਨੌਜਵਾਨ ਮਨਾਂ ਸਹੀ ਮੰਚ ਮਿਲੇ, ਤਾਂ ਉਹ ਭਵਿੱਖ ਨਵੀਂ ਦਿਸ਼ਾ ਦੇਣ ਵਾਲੇ ਵਿਚਾਰ ਪੈਦਾ ਕਰ ਸਕਦੇ ਹਨ।
Click to Follow Babushahi Facebook page →